ਨਾਭਾ ’ਚ ਪੰਜਾਬ ਸਰਕਾਰ ਤੇ ਵਰ੍ਹੇ ਅਸ਼ਵਨੀ ਸ਼ਰਮਾ/ ਲਗਾਤਾਰ ਵਿਗੜ ਰਹੇ ਹਾਲਾਤਾਂ ’ਤੇ ਚੁੱਕੇ ਸਵਾਲ/ ਕਿਹਾ, ਪੰਜਾਬੀਆਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ ਭਾਜਪਾ

0
1

ਪੰਜਾਬ ਭਾਜਪਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਨਾਭਾ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਪੰਜਾਬ ਵਿੱਚ ਦਿਨੋ-ਦਿਨ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਤੇ ਸ਼ਬਦੀ ਹਮਲੇ ਬੋਲੇ। ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕੀ ਪੰਜਾਬ ਦੇ ਵਿੱਚ ਦਿਨੋ-ਦਿਨ ਵੱਧ ਰਹੀਆਂ ਕਤਲ ਦੀਆਂ ਵਾਰਦਾਤਾਂ ਅਤੇ ਹੁਣ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਪੰਜਾਬ ਭਰ ਦੇ ਵਿੱਚ ਸੁਰੱਅਖਿਤ ਨਹੀਂ ਹਨ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਗਈ ਹੈ ਅਤੇ ਪੰਜਾਬ ਦੇ ਲੋਕ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ।
ਇਸ ਮੌਕੇ ਤੇ ਪੰਜਾਬ ਵਿੱਚ ਅਕਾਲੀ ਭਾਜਪਾ ਗੱਠਜੋੜ ਬਾਰੇ ਬੋਲਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਇਕੱਲੇ ਹੀ ਚੋਣ ਲੜੇਗੀ। ਭਾਜਪਾ ਦੇ ਵੱਲੋਂ ਪੂਰੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੇ ਸਵਾਲ ਚੁੱਕਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਯੂਥ ਕਾਂਗਰਸ ਦੇ ਵੱਲੋਂ ਏਆਈ ਸਬਮਿਟ ਦੇ ਅੰਦਰ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਵਿੱਚ ਕਾਂਗਰਸ ਨੰਗੀ ਹੋਈ ਹੈ। ਰਾਹੁਲ ਗਾਂਧੀ ਦੀ ਫੇਰੀ ਨੂੰ ਮੈਂ ਝੂਠ ਫਰੇਬ ਦੀ ਫੇਰੀ ਮੰਨਦਾ ਹਾਂ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਬਾਰਡਰ ਤੋਂ ਇਲਾਂ ਘੱਟ ਅਤੇ ਡਰੋਨ ਜਿਆਦਾ ਆ ਰਹੇ ਹਨ ਜਿਸ ਦਾ ਜਵਾਬ ਦਿੰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਪੰਜਾਬ ਦੇ ਬਾਰਡਰ ਤੇ ਬੀਐਸਐਫ ਦਾ ਦਾਇਰਾ ਵਧਾਉਣ ਦੀ ਕੋਸ਼ਿਸ਼ ਕੀਤੀ। ਉਦੋਂ ਤਾਂ ਇਹ ਵਿਰੋਧ ਕਰਦੇ ਸੀ। ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਕੋਈ ਮਦਦ ਚਾਹੀਦੀ ਹੈ ਤਾਂ ਇਹ ਪੰਜਾਬ ਵਾਲੇ ਮੰਗ ਦੇ ਨਹੀ। ਸੁਖਪਾਲ ਖਹਿਰਾ ਦੇ ਘਰ ਤੇ ਜੋ ਪੀਲਾ ਪੰਜਾ ਚਲਾਇਆ ਹੈ ਉਸਦਾ ਜਵਾਬ ਦਿੰਦਿਆ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਰਾਜਨੀਤੀ ਦੇ ਵਿੱਚ ਬਦਲਾਖੋਰੀ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ। ਬਦਲੇ ਖੋਰੀ ਦੇ ਵੱਲੋਂ ਕੀਤੀ ਗਈ ਕਾਰਵਾਈ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ। ਪਰ ਕਾਨੂੰਨ ਆਪਣਾ ਕੰਮ ਕਰ ਰਿਹਾ।
ਸੁਖਬੀਰ ਬਾਦਲ ਦੇ ਵੱਲੋਂ ਪੰਜਾਬ ਦੇ ਵਿੱਚ ਡਿਪਟੀ ਮੁੱਖ ਮੰਤਰੀ ਗੁਲਜਾਰ ਸਿੰਘ ਰਣੀਕੇ ਨੂੰ ਐਲਾਨ ਤੋਂ ਬਾਅਦ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਾਡਾ ਪਾਰਲੀਮੈਂਟ ਬੋਰਡ ਹੁੰਦਾ ਹੈ ਜੋ ਨਿਰਣੇ ਕਰਦਾ ਹੈ। ਪਰ ਅਸੀਂ ਅਕਾਲੀ ਦਲ ਦੇ ਵਾਂਗੂ ਥਾਪੀ ਮਾਰ ਕੇ ਨਹੀਂ ਬਣਾਉਂਦੇ। ਭਗਵੰਤ ਮਾਨ ਚੁਟਕਲੇ ਸੁਣਾਉਂਦਾ ਉਸੇ ਤਰ੍ਹਾਂ ਹੀ ਹੁਣ ਸੁਖਬੀਰ ਬਾਦਲ ਵੀ ਉਸ ਦੀ ਤਰਜ ਤੇ ਚੱਲਣ ਲੱਗ ਪਿਆ ਹੈ। ਇਸ ਮੌਕੇ ਤੇ ਵਪਾਰ ਮੰਡਲ ਦੇ ਸੂਬਾ ਵਾਈਸ ਪ੍ਰਧਾਨ ਰਜੇਸ਼ ਬਾਂਸਲ ਬੱਬੂ ਅਤੇ ਬਰਿੰਦਰ ਬਿੱਟੂ ਭਾਜਪਾ ਆਗੂ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਦੇ ਨਾਭੇ ਪਹੁੰਚਣ ਦੇ ਨਾਲ ਸਾਡੇ ਵਰਕਰਾਂ ਦੇ ਵਿੱਚ ਜੋਸ਼ ਭਰਿਆ ਹੈ ਅਤੇ ਆਉਣ ਵਾਲੇ ਚੋਣਾਂ ਦੇ ਵਿੱਚ ਭਾਜਪਾ ਵੱਡੀ ਜਿੱਤ ਹਾਸਿਲ ਕਰੇਗੀ।

LEAVE A REPLY

Please enter your comment!
Please enter your name here