ਪੰਜਾਬ ਮੁਕਤਸਰ ’ਚ ਚੋਰਾਂ ਦਾ ਦੁਕਾਨਾਂ ’ਤੇ ਧਾਵਾਂ/ ਏਸੀਆ ਦੇ ਆਊਟਡੋਰ ਲਾਬ ਕੇ ਫਰਾਰ/ ਸੀਸੀਟੀਵੀ ਵਾਇਰਲ, ਪੁਲਿਸ ਕਰ ਰਹੀ ਜਾਂਚ By admin - February 23, 2026 0 1 Facebook Twitter Pinterest WhatsApp ਸ੍ਰੀ ਮੁਕਤਸਰ ਸਾਹਿਬ ਵਿਖੇ ਚੋਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਹਨ। ਤਾਜ਼ਾ ਮਾਮਲਾ ਸ਼ਹਿਰ ਦੇ ਅਬੋਹਰ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰ ਦੋ ਦੁਕਾਨਾਂ ਦੇ ਬਾਹਰ ਲੱਗੇ ਏਸੀਆਂ ਦੇ ਆਊਟਡੋਰ ਚੋਰੀ ਕਰ ਕੇ ਫਰਾਰ ਹੋ ਗਏ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਜਾਂਦੇ ਹੋਏ ਚੋਰ ਆਊਟਡੋਰ ਦੀਆਂ ਤਾਰਾਂ ਵੀ ਨਾਲ ਲੈ ਗਏ। ਪੁਲਿਸ ਨੇ ਦੁਕਾਨ ਮਾਲਕਾਂ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਹਮਣੇ ਆਈਆਂ ਤਸਵੀਰਾਂ ਵਿਚ ਚੋਰ ਮੋਟਰਸਾਈਕਲ ’ਤੇ ਆਏ ਸਨ ਅਤੇ ਇਕ ਇਕ ਕਰ ਕੇ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਬਾਅਦ ਫਰਾਰ ਹੋ ਗਏ। ਦੁਕਾਨਦਾਰ ਦੇ ਦੱਸਣ ਮੁਤਾਬਕ ਕਰਿਆਨੇ ਦੀ ਦੁਕਾਨ ਤੇ ਦੇਰ ਰਾਤ ਆਏ ਚੋਰ ਏਸੀ ਦਾ ਆਊਟਡੋਰ ਚੋਰੀ ਕਰ ਕੇ ਲੈ ਗਏ। ਦੁਕਾਨਦਾਰ ਦਾ ਕਹਿਣਾ ਸੀ ਕਿ ਚੋਰਾਂ ਨੂੰ ਕਿਸੇ ਤਰਹਾਂ ਦਾ ਕੋਈ ਡਰ ਨਹੀਂ ਰਿਹਾ। ਦੁਕਾਨ ਮਾਲਕਾਂ ਨੇ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਸਿਕੰਜਾ ਕੱਸਣ ਦੀ ਮੰਗ ਕੀਤੀ ਹੈ।