ਪੰਜਾਬ ਨੂਰਪੁਰਬੇਦੀ ਖੇਤਰ ਨੂੰ ਰਾਘਵ ਚੱਢਾ ਦਾ ਤੋਹਫ਼ਾ/ ਇੰਨਡੋਰ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ/ ਐਮਪੀ ਫੰਡ ਲੋਕਾਂ ’ਤੇ ਖਰਚਣ ਦਾ ਦਾਅਵਾ By admin - February 23, 2026 0 2 Facebook Twitter Pinterest WhatsApp ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਨੁਰਪੁਰਬੇਦੀ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਇੱਥੇ 1 ਕਰੋੜ 25 ਲੱਖ ’ਚ ਬਣਨ ਵਾਲੇ ਆਧੁਨਿਕ ਇੰਨਡੋਰ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਦੇ ਐਲਾਨ ਅਤੇ ਨੀਂਹ ਪੱਥਰ ਰੱਖੇ ਜਾਣ ਤੋਂ ਬਾਅਦ ਇਲਾਕਾ ਵਾਸੀਆਂ ਅਤੇ ਖਾਸ ਕਰਕੇ ਨੌਜਵਾਨਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਸਟੇਡੀਅਮ ਦੇ ਬਣਨ ਨਾਲ ਇਲਾਕੇ ਦੇ ਖਿਡਾਰੀਆਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰਨ ਲਈ ਇੱਕ ਵਧੀਆ ਪਲੇਟਫਾਰਮ ਮਿਲੇਗਾ। ਇਸ ਮੌਕੇ ਇੱਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਐਮਪੀ ਲੈਂਡ ਫੰਡ ਆਮ ਲੋਕਾਂ ਦਾ ਹੁੰਦਾ ਹੈ, ਅਤੇ ਉਹ ਆਪਣਾ ਇਹ ਫੰਡ ਲੋਕਾਂ ਦੀ ਭਲਾਈ ਲਈ ਲੋਕਾਂ ਦੇ ਮੁਤਾਬਕ ਹੀ ਖਰਚਦੇ ਹਨ। ਜਿਸ ਤਹਿਤ ਹਲਕਾ ਵਿਧਾਇਕ ਚੱਢਾ ,ਇਲਾਕੇ ਦੀ ਤੇ ਗ੍ਰਾਮ ਪੰਚਾਇਤ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੇ ਇੰਨਡੋਰ ਸਟੇਡੀਅਮ ਲਈ 1.25 ਕਰੋੜ ਦੀ ਗ੍ਰਾਂਟ ਪ੍ਰਦਾਨ ਕੀਤੀ ਹੈ। ਜਿੱਥੇ ਇਸ ਇਲਾਕੇ ਦੇ ਨੌਜਵਾਨ ਇਸ ਸਟੇਡੀਅਮ ਦੀਆਂ ਇੰਨਡੋਰ ਖੇਡਾਂ ਵੇਟ ਲਿਫਟਿੰਗ, ਟੇਬਲ ਟੈਨਿਸ ਵਿੱਚ ਭਾਗ ਲੈ ਸਕਣਗੇ। ਇਸ ਦੇ ਨਾਲ ਹੀ ਇੱਥੇ ਨੌਜਵਾਨਾਂ ਲਈ ਇੱਕ ਏਸੀ ਲਾਇਬ੍ਰੇਰੀ ਦਾ ਨਿਰਮਾਣ ਵੀ ਕੀਤਾ ਜਾਵੇਗਾ। ਰਾਘਵ ਚੱਢਾ ਨੇ ਕਿਹਾ ਕਿ ਉਹਨਾਂ ਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਉਹ ਗੁਰੂਆਂ ਦੀ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਇਲਾਕੇ ਨੂਰਪੁਰਬੇਦੀ ਲੋਕਾਂ ਨੂੰ ਇੱਕ ਵੱਡਾ ਤੋਹਫਾ ਪ੍ਰਦਾਨ ਕਰਨ ਲਈ ਆਏ ਹਨ ਤੇ ਉਹ ਭਵਿੱਖ ’ਚ ਵੀ ਇਸ ਇਲਾਕੇ ਦੀ ਬੇਹਤਰੀ ਲਈ ਅਤੇ ਆਮ ਲੋਕਾਂ ਨਾਲ ਜੁੜੇ ਮੁੱਦੇ ਰਾਜਸਭਾ ਚ ਉਠਾਉਂਦੇ ਰਹਿਣਗੇ। ਇਸ ਮੌਕੇ ਹਲਕਾ ਰੂਪਨਗਰ ਦੇ ਮਿਹਨਤੀ ਵਿਧਾਇਕ ਦਿਨੇਸ਼ ਚੱਢਾ ਨੇ ਇਸ ਵੱਡੇ ਅਤੇ ਅਹਿਮ ਪ੍ਰੋਜੈਕਟ ਨੂੰ ਪਾਸ ਕਰਵਾਉਣ ਲਈ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਇਲਾਕੇ ਨੂੰ ਹਮੇਸ਼ਾ ਅਣਗੌਲਿਆ ਕੀਤਾ ਸੀ, ਪਰ ‘ਆਪ’ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਜ਼ਮੀਨੀ ਪੱਧਰ ‘ਤੇ ਵਿਕਾਸ ਕਰਨ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਸਵਾ ਕਰੋੜ ਦੀ ਲਾਗਤ ਵਾਲਾ ਨੂਰਪੁਰਬੇਦੀ ਦਾ ਇਹ ਇੰਨਡੋਰ ਸਟੇਡੀਅਮ ਆਉਣ ਵਾਲੇ ਸਮੇਂ ਵਿੱਚ ਪੰਜਾਬ ਲਈ ਕਈ ਨਵੇਂ ਚੈਂਪੀਅਨ ਪੈਦਾ ਕਰੇਗਾ। ਇਸ ਦਾ ਕੰਮ ਚਾਰ ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰਕੇ ਇਸ ਨੂੰ ਲੋਕਾਂ ਨੇ ਇਸ ਸਪੁਰਦ ਕਰ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਚੱਡਾ ਨੇ ਰਾਜ ਸਭਾ ਮੈਂਬਰ ਰਾਘਵ ਚੱਡਾ ਵੱਲੋਂ ਲੋਕਾਂ ਨਾਲ ਜੁੜੇ ਹਰ ਗੰਭੀਰ ਮਸਲੇ ਬਹੁਤ ਹੀ ਆਕਰਸ਼ਕ ਤੇ ਬੇਹਤਰੀਨ ਤਰੀਕੇ ਨਾਲ ਰਾਜ ਸਭਾ ਚ ਉਠਾਉਣ ਲਈ ਉਨਾਂ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਵੀ ਕੀਤੀ।