ਧਾਰੀਵਾਲ ਵਿਖੇ ਅੰਬੇਡਕਰ ਭਵਨ ਦਾ ਕਟਾਰੂਚੱਕ ਵੱਲੋਂ ਨੀਂਹ ਪੱਥਰ/ 5 ਲੱਖ ਦੇਣ ਤੇ ਗੁਰੂ ਰਵਿਦਾਸ ਸ਼ਤਾਬਦੀ ਮੌਕੇ 12 ਗੱਡੀਆਂ ਚਲਾਉਣ ਦਾ ਵਾਅਦਾ

0
1

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅੱਜ ਗੁਰਦਾਸਪੁਰ ਦੇ ਹਲਕਾ ਧਾਰੀਵਾਲ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਬਣਨ ਵਾਲੇ ਡਾ. ਅੰਬੇਡਕਰ ਭਵਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨੇ ਆਪਣੇ ਅਖਤਿਆਰੀ ਫੰਡ ਵਿਚੋਂ 5 ਲੱਖ ਦੇਣ ਦਾ ਵਾਅਦਾ ਵੀ ਕੀਤਾ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਗੁਰੂ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ 12 ਰੇਲ ਗੱਡੀਆਂ ਚਲਾਉਣ ਦਾ ਐਲਾਨ ਵੀ ਕੀਤਾ।
ਇਸ ਤੋਂ ਇਲਾਵਾ ਡਾਕਟਰ ਕਮਲਜੀਤ ਸਿੰਘ ਕੇ.ਜੇ. ਅਤੇ ਪ੍ਰੇਮ ਸਿੰਘ ਸਿੰਘਪੁਰੀਆਂ  ਵੱਲੋਂ ਇੱਕ ਇੱਥ ਲੱਖ ਰੁਪਏ, ਪ੍ਰਧਾਨ ਮਾਸਟਰ ਪ੍ਰਕਾਸ਼ ਚੰਦ ਅਤੇ ਪ੍ਰੈਸ ਸੱਕਤਰ ਹਰਭਜਨ ਸਿੰਘ ਵੱਲੋ ਪੰਜਾਹ ਹਜਾਰ ਰੁਪਏ ਦਾ ਵੱਖਰਾਂ ਯੋਗਦਾਨ ਪਾਇਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਹਰੇਕ ਧਰਮ ਦਾ ਸਤਿਕਾਰ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 350ਵਾਂ ਸ਼ਹੀਦੀ-ਪੁਰਬ ਪੂਰਾ ਸਾਲ ਮਨਾਇਆ ਗਿਆ ਜਦਕਿ ਹੁਣ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਸਮਾਗਮ ਵੀ 6 ਫਰਵਰੀ ਖੜਾਲਗੜ੍ਹ ਤੋਂ ਆਰੰਭ ਹੋਏ ਹਨ ਜੋਕਿ ਪੂਰਾ ਸਾਲ ਸਤਿਕਾਰ ਸਹਿਤ ਮਨਾਏ ਜਾਣਗੇ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡੇਰਾ ਸੱਚ ਖੰਡ ਬਲਾਂ ਵਿਖੇ 10 ਏਕੜ ਜਮੀਨ ਤੇ ਅਧਿਐਨ ਸੈਂਟਰ ਬਣੇਗਾ ਜਿਥੇ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿਖਿਆਵਾਂ ਦਾ ਅਧਿਐਨ ਹੋਵੇਗਾ  । ਉਨ੍ਹਾਂ ਨੇ ਦੱਸਿਆ ਕਿ  ਮੁੱਖ ਮੰਤਰੀ ਪੰਜਾਬ ਵੱਲੋ 12 ਸਪੈਸ਼ਲ ਰੇਲ ਗੱਡੀਆਂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਕਾਸ਼ੀ ਵਿੱਖੇ ਪੰਜਾਬ ਵਿੱਚੋ ਜਾਣਗੀਆਂ ਜਿਥੇ ਸੰਗਤਾਂ ਨਤਮਸਤਕ ਹੋ ਕੇ ਸ੍ਰੀ ਗੁਰ ਰਵਿਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ । ਵਿਰੋਧੀ ਧਿਰ ਦੇ ਨੋਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਐਸ.ਸੀ. ਭਾਈਚਾਰੇ ਸਬੰਧੀ ਦਿੱਤੇ ਵਿਵਾਦਿਤ ਬਿਆਨ ਤੇ ਪ੍ਰਤੀਕ੍ਰਿਆ ਪ੍ਰਗਟ ਕਰਦੇ ਕਿਹਾ ਕਿ ਅਜਿਹੇ ਕਾਂਗਰਸੀ ਲੀਡਰ ਹਮੇਸ਼ਾ ਹੀ ਐਸ.ਸੀ./ਬੀ.ਸੀ. ਵਰਗ ਤੋਂ ਨਫਰਤ ਕਰਦੇ ਹਨ ਅਤੇ ਅਜਿਹੇ ਲੀਡਰਾਂ ਨੂੰ ਵੋਟਾਂ ਦੌਰਾਨ ਜਵਾਬ ਦਿੱਤਾ ਜਾਵੇਗਾ।
ਇਸ ਮੌਕੇ ਤੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਧੰਨਵਾਦ ਕਰਦਿਆ ਕਿਹਾ ਕਿ ਡਾਕਟਰ ਅੰਬੇਡਕਰ ਭਵਨ ਤਿਆਰ ਹੋਣ ਨਾਲ ਇਲਾਕੇ ਨਿਵਾਸੀਆਂ ਨੂੰ ਕਾਫੀ ਫਾਇੰਦਾ ਹੋਵੇਗਾ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਧਾਰੀਵਾਲ ਦੇ ਪ੍ਰਧਾਨ ਮਾਸਟਰ ਪ੍ਰਕਾਸ਼ ਚੰਦ , ਸੈਕਟਰੀ ਬਲਕਾਰ ਸਿੰਘ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਵੱਲੋ  ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦਾ ਸ੍ਰੀ ਗੁਰੂ ਰਵਿਦਾਸ ਜੀ ਦਾ ਸਰੂਪ ਅਤੇ ਸਿਰੋਪਾਓ ਦੇ ਕੇ ਸਨਮਾਣਿਤ ਕੀਤਾ ਗਿਆ।

LEAVE A REPLY

Please enter your comment!
Please enter your name here