ਪੰਜਾਬ ਤਰਨ ਤਾਰਨ ’ਚ ਨੌਜਵਾਨ ਨੇ ਵਿਆਹੁਤਾ ਨੂੰ ਮਾਰੀ ਗੋਲੀ/ ਹਾਲਤ ਗੰਭੀਰ/ ਦੋ ਮਹੀਨੇ ਪਹਿਲਾਂ ਹੋਇਆ ਸੀ ਵਿਆਹ By admin - February 23, 2026 0 1 Facebook Twitter Pinterest WhatsApp ਤਰਨ ਤਾਰਨ ਸ਼ਹਿਰ ਦੇ ਗਾਰਡਨ ਕਾਲੋਨੀ ਇਲਾਕੇ ਵਿਚ ਇਕ ਨਵ-ਵਿਆਹੁਤਾ ਦੇ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਹ ਗੋਲੀ ਕਰਨ ਨਾਮ ਦੇ ਨੌਜਵਾਨ ਵੱਲੋਂ ਮਾਰੀ ਗਈ ਹੈ। ਪੀੜਤਾ ਦੀ ਪਛਾਣ ਰੂਬੀ ਪਤਨੀ ਅੰਸ਼ ਗਰੋਵਰ ਵਾਸੀ ਗਾਰਡਨ ਕਾਲੋਨੀ ਪੱਟੀ ਵਜੋਂ ਹੋਈ ਹੈ। ਪੀੜਤਾਂ ਦੇ ਸਹੁਰਾ ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਵਿਆਹ ਦੋ ਮਹੀਨੇ ਪਹਿਲਾਂ ਹੋਇਆ ਸੀ ਅਤੇ ਅੱਜ ਉਹ ਆਪਣੇ ਪਤੀ ਨਾਲ ਦਵਾਈ ਲੈਣ ਜਾ ਰਹੀ ਸੀ ਕਿ ਅਣਪਛਾਤੇ ਨੌਜਵਾਨ ਨੇ ਗੋਲੀ ਚਲਾ ਦਿੱਤੀ। ਪੀੜਤਾਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਗੰਭੀਰ ਹਾਲਤ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੀ ਦੀ ਦਾਦੀ ਸੱਸ ਰੀਨੂ ਬਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪੋਤਰੇ ਅੰਸ਼ ਗਰੋਵਰ ਦਾ ਵਿਆਹ ਕ੍ਰੀਬ ਦੋ ਮਹੀਨੇ ਪਹਿਲਾਂ ਰੂਬੀ ਲੜਕੀ ਨਾਲ ਹੋਇਆ ਸੀ ਤੇ ਸ਼ਾਮ ਦੇ ਵਕਤ ਅੰਸ਼ ਗਰੋਵਰ ਜਦੋਂ ਆਪਣੀ ਪਤਨੀ ਰੂਬੀ ਦੀ ਦਿਵਾਈ ਲੈਣ ਲਈ ਐਕਟਿਵਾ ਤੇ ਸਵਾਰ ਹੋ ਕੇ ਘਰੋਂ ਨਿਕਲੇ ਤਾਂ ਉਸ ਵਕਤ ਹੀ ਘਰ ਦੇ ਗੇਟ ਦੇ ਨਜ਼ਦੀਕ ਉਨ੍ਹਾਂ ਦੀ ਨੂੰਹ ਰੂਬੀ ਨੂੰ ਕਿਸੇ ਅਣਪਛਾਤੇ ਨੌਜਵਾਨ ਨੇ ਗੋਲੀ ਮਾਰ ਦਿੱਤੀ। ਗੰਭੀਰ ਜ਼ਖਮੀਂ ਹੋਈ ਲੜਕੀ ਨੂੰ ਸਿਵਲ ਹਸਪਤਾਲ ਪੱਟੀ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਹਾਲਤ ਨਾਜ਼ੁਕ ਹੋਣ ਕਰਕੇ ਉਸਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਲੜਕੀ ਜੇਰੇ ਇਲਾਜ਼ ਹੈ ਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਰਿਵਾਰ ਮੈਂਬਰ ਨੇ ਦੱਸਿਆ ਕਿ ਘਟਨਾ ਸਮੇਂ ਉਨ੍ਹਾਂ ਦੇ ਲੜਕੇ ਦੀ ਲੱਤ ਦੇ ਸੱਟ ਲੱਗੀ ਹੈ। ਪੀੜਤ ਪਰਿਵਾਰ ਨੇ ਪੁਲੀਸ ਪ੍ਰਸ਼ਾਸਨ ਪਾਸੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਸਿਟੀ ਪੱਟੀ ਦੇ ਪੁਲੀਸ ਅਧਿਕਾਰੀਆਂ ਨੇ ਇਸ ਘਟਨਾ ਸਬੰਧੀ ਕੀਤੀ ਜਾ ਰਹੀ ਕਾਰਵਾਈ ਅਤੇ ਮੁਲਜ਼ਮਾਂ ਦੀ ਪਹਿਚਾਣ ਸਮੇਂਤ ਜ਼ਖਮੀ ਹੋਈ ਲੜਕੀ ਦੀ ਹਾਲਤ ਬਾਰੇ ਵੇਰਵਾ ਦੇਣ ਤੋਂ ਪਾਸਾ ਵੱਟ ਲਿਆ।