ਅੰਮ੍ਰਿਤਸਰ ’ਚ ਹਾਦਸੇ ਬਹਾਨੇ ਨੌਜਵਾਨ ਨਾਲ ਕੁੱਟਮਾਰ/ ਸੋਨੇ ਦੀ ਚੈਨੀ ਅਤੇ ਨਕਦੀ ਲੁੱਟਣ ਦੇ ਲਾਏ ਇਲਜ਼ਾਮ

0
1

ਅੰਮ੍ਰਿਤਸਰ ਵਾਸੀ ਇਕ ਨੌਜਵਾਨ ਨੇ ਸੜਕ ਹਾਦਸੇ ਦਾ ਬਹਾਨਾ ਬਣਾ ਕੇ ਕੁੱਝ ਲੋਕਾਂ ਵੱਲੋਂ ਲੁੱਟ ਕਰਨ ਦੇ ਇਲਜ਼ਾਮ ਲਾਏ ਨੇ। ਪੀੜਤ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ। ਦਵਿੰਦਰ ਸਿੰਘ ਦੇ ਦੱਸਣ ਮੁਤਾਬਕ ਇਹ ਜੰਮੂ ਤੋਂ ਅੰਮ੍ਰਿਤਸਰ ਆ ਰਿਹਾ ਸੀ ਕਿ ਕੱਥੂਨੰਗਲ ਬਾਈਪਾਸ ਤੇ ਕੁੱਝ ਗੱਡੀਆਂ ਟੋਚਨ ਕਰ ਕੇ ਖੜ੍ਹੀਆਂ ਕੀਤੀਆਂ ਹੋਈਆਂ ਸੀ, ਜਦੋਂ ਉਸ ਨੇ ਆਪਣੀ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਗੱਡੀ ਦੀ ਉਨ੍ਹਾਂ ਦੀ ਕਾਰ ਨਾਲ ਮਾਮੂਲੀ ਟੱਕਰ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੱਡੀ ਦੀ ਭੰਨਤੋੜ ਕਰਦਿਆਂ ਨਕਦੀ ਤੇ ਚੈਨੀ ਖੋਹ ਕੇ ਫਰਾਰ ਹੋ ਗਏ।
ਪੀੜਤ ਦੇ ਦੱਸਣ ਮੁਤਾਬਕ ਹਮਲਾਵਰਾਂ ਨੇ ਪਹਿਲਾਂ ਉਸ ਦੀ ਗੱਡੀ ਦੀ ਤੋੜਭੰਨ ਕੀਤੀ ਅਤੇ ਫਿਰ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਲੁਟੇਰਿਆਂ ਨੇ ਉਸ ਦੇ ਗਲੇ ਵਿੱਚ ਪਾਈ ਸੋਨੇ ਦੀ ਚੈਨ, ਨਕਦੀ ਅਤੇ ਗੱਡੀ ਵਿੱਚ ਪਏ ਜਰੂਰੀ ਕਾਗਜ਼ਾਤ ਵੀ ਲੁੱਟ ਲਏ। ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਅਤੇ ਘਰ ਪਹੁੰਚ ਕੇ ਪਰਿਵਾਰ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਪੀੜਤ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਐਕਸੀਡੈਂਟ ਬਹਾਨੇ ਲੁੱਟ ਕਰਨ ਵਾਲੇ ਮੁਲਜਮਾਂ ਖਿਲਾਫ ਕਾਰਵਾਈ ਮੰਗੀ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here