ਪੰਜਾਬ ਚੰਡੀਗੜ੍ਹ ’ਚ ਲੜਕੀ ਦਾ ਚਾਕੂ ਮਾਰ ਕੇ ਕਤਲ/ ਸੈਕਟਰ-36 ਦੇ ਪਾਰਕ ਦੀ ਘਟਨਾ/ ਮੁਲਜਮ ਮੌਕੇ ਤੋਂ ਫਰਾਰ, ਪੁਲਿਸ ਕਰ ਰਹੀ ਭਾਲ By admin - February 23, 2026 0 1 Facebook Twitter Pinterest WhatsApp ਚੰਡੀਗੜ੍ਹ ਦੇ ਸੈਕਟਰ-36 ਦੀ ਪਾਰਕ ਵਿਖੇ ਨੌਜਵਾਨ ਕੁੜੀ ਦੀ ਕਤਲ ਹੋਣ ਦੀ ਖਬਰ ਹੈ। ਮ੍ਰਿਤਕਾ ਦੀ ਪਛਾਣ 23 ਸਾਲਾ ਸੁਹਾਣੀ ਵਜੋਂ ਹੋਈ ਹੈ ਜਦਕਿ ਮੁਲਜਮ ਦੀ ਪਛਾਣ ਵਿਨੈ ਵਜੋਂ ਹੋਈ ਹੈ। ਖਬਰਾਂ ਮੁਤਾਬਕ ਮੁਲਜਮ ਨੇ ਸੁਹਾਣੀ ਨੂੰ ਪਾਰਕ ਵਿਚ ਬੁਲਾਰਿਆ, ਜਿੱਥੇ ਉਸ ਦੇ ਚਾਕੂ ਮਾਰ ਕੇ ਫਰਾਰ ਹੋ ਗਿਆ। ਪੀੜਤਾ ਨੇ ਫੋਨ ਰਾਹੀਂ ਪਰਵਾਰ ਨੂੰ ਜਾਣੂ ਕਰਵਾਇਆ, ਜਿਸ ਤੋਂ ਬਾਅਦ ਮੌਕੇ ਉਤੇ ਪਹੁੰਚੇ ਪਰਿਵਾਰ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਬੀਤੀ ਰਾਤ 8:30 ਵਜੇ ਦੀ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਸੁਹਾਨੀ ਦਾ ਰਿਸ਼ਤਾ ਸੈਕਟਰ-56 ਨਿਵਾਸੀ ਰਾਹੁਲ ਨਾਲ ਤੈਅ ਹੋਇਆ ਸੀ ਅਤੇ ਉਹ ਘਰ ਦੀ ਰਸੋਈ ਵਿਚ ਮੌਜੂਦ ਸੀ। ਇਸ ਦੌਰਾਨ ਉਹ ਚਾਕਲੇਟ ਲੈਣ ਦੇ ਬਹਾਨੇ ਘਰੋਂ ਨਿਕਲੀ ਸੀ ਅਤੇ ਕੁਝ ਸਮੇਂ ਬਾਅਦ ਉਸ ਨੇ ਆਪਣੀ ਮਾਂ ਨੂੰ ਫੋਨ ਕਰ ਕੰਬਦੀ ਆਵਾਜ਼ ਵਿੱਚ ਕਿਹਾ, “ਮਾਂ, ਵਿਨਯ ਨੇ ਮੈਨੂੰ ਛੁਰੀ ਮਾਰ ਦਿੱਤੀ ਹੈ, ਬਚਾ ਲਓ।” ਇਸ ਤੋਂ ਬਾਅਦ ਪਰਿਵਾਰ ਤੁਰੰਤ ਪਾਰਕ ਵੱਲ ਦੌੜਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਸੁਹਾਨੀ ਨੂੰ ਜ਼ਖਮੀ ਹਾਲਤ ਵਿੱਚ ਵੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਮੌਕੇ ‘ਤੇ ਮੌਜੂਦ ਸੀ, ਪਰ ਉਸ ਨੂੰ ਤੁਰੰਤ ਹਸਪਤਾਲ ਨਹੀਂ ਲਿਜਾਇਆ ਗਿਆ। ਪਾਰਕ ਅੰਦਰ ਐਂਬੂਲੈਂਸ ਨਾ ਪਹੁੰਚ ਸਕਣ ਕਰਕੇ ਪਿਤਾ ਨੇ ਖੁਦ ਧੀ ਨੂੰ ਚੁੱਕ ਕੇ ਬਾਹਰ ਲਿਆ। ਉਸ ਨੂੰ ਸੈਕਟਰ-16 ਸਥਿਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਦੋਸ਼ੀ ਵਿਨਯ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਤਲਾਸ਼ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਨਯ ਬਿਹਾਰ ਦੇ ਮਧੁਬਨੀ ਦਾ ਰਹਿਣ ਵਾਲਾ ਹੈ ਅਤੇ ਸੈਕਟਰ-35 ਦੀ ਇੱਕ ਮਿਠਾਈ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਉਹ ਪਿਛਲੇ ਕਰੀਬ ਇੱਕ ਸਾਲ ਤੋਂ ਸੁਹਾਨੀ ਨੂੰ ਜਾਣਦਾ ਸੀ ਅਤੇ ਉਸ ਨੂੰ ਤੰਗ ਕਰਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਉਹ ਨਸ਼ਾ ਕਰਦਾ ਸੀ ਅਤੇ ਲਗਾਤਾਰ ਸੁਹਾਨੀ ਨੂੰ ਪਰੇਸ਼ਾਨ ਕਰ ਰਿਹਾ ਸੀ। ਸੁਹਾਨੀ ਪੰਜਾਬ ਯੂਨੀਵਰਸਿਟੀ ਤੋਂ ਬੀਏ ਤੀਜੇ ਸਾਲ ਦੀ ਵਿਦਿਆਰਥਣ ਸੀ ਅਤੇ ਯੂਪੀਐੱਸਸੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਉਹ ਸੈਕਟਰ-22 ਸਥਿਤ ਇੱਕ ਕਲੀਨਿਕ ਵਿੱਚ ਕੰਮ ਵੀ ਕਰਦੀ ਸੀ। ਪਰਿਵਾਰ ਝਾਮਪੁਰ ਵਿੱਚ ਨਵਾਂ ਘਰ ਬਣਾ ਰਿਹਾ ਹੈ ਅਤੇ ਜੂਨ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ।