ਪਟਿਆਲਾ ਕਰਾਫਟ ਮੇਲੇ ਦੌਰਾਨ ਚੱਲਦੇ ਝੂਲੇ ’ਚ ਖਰਾਬੀ/ ਘਬਰਾਏ ਕੁਝ ਲੋਕਾਂ ਨੇ ਮਾਰੀਆਂ ਛਾਲਾਂ/ ਪ੍ਰਸ਼ਾਸਨ ਨੇ ਰੁਕਵਾਏ ਝੂਲੇ

0
1

 

ਪਟਿਆਲਾ ਵਿਖੇ ਚੱਲ ਰਹੇ ਕਰਾਫਟ ਮੇਲੇ ਦੌਰਾਨ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਇੱਥੇ ਚੱਲ ਰਹੇ ਝੂਲੇ ਵਿਚ ਅਚਾਨਕ ਖਰਾਬੀ ਆ ਗਈ, ਜਿਸ ਦੇ ਚਲਦਿਆਂ ਕੁੱਝ ਨੌਜਵਾਨਾਂ ਨੇ ਝੂਲੇ ਤੋਂ ਛਾਲਾਂ ਮਾਰ ਦਿੱਤੀਆਂ। ਘਟਨਾ ਦੀ ਸੂਚਨਾ ਮਿਲਣ ਬਾਦ ਮੌਕੇ ਤੇ ਪਹੁੰਚੀ ਅਧਿਰਾਈਆਂ ਨੇ ਝੂਲੇ ਬੰਦ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਝੂਲਾ ਮਾਲਕ ਨੇ ਖਰਾਬੀ ਦੀਆਂ ਖਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਟਾਇਰਾਂ ਵਿਚ ਹਵਾ ਘਟਣ ਦੇ ਚਲਦਿਆਂ ਝੂਲਾ ਕਾਫੀ ਲੋਡ ਲੈ ਰਿਹਾ ਸੀ ਤੇ ਕਾਫੀ ਹੋਲੀ ਚੱਲ ਰਿਹਾ ਸੀ ਪਰ ਕੁਝ ਸ਼ਰਾਰਤੀ ਨੌਜਵਾਨਾਂ ਨੇ ਝੂਲੇ ਤੋਂ ਛਾਲ ਮਾਰ ਦਿੱਤੀ।
ਇਸੇ ਤਰ੍ਹਾਂ ਮੌਕੇ ਤੇ ਪਹੁੰਚੇ ਮੈਕੇਨੀਕਲ ਸਟਾਫ ਨੇ ਵੀ ਝੂਲੇ ਇੱਕ ਦੋ ਟਾਇਰਾਂ ਦੀ ਹਵਾ ਘੱਟ ਹੋਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਇਸ ਨੂੰ ਵੇਖਦਿਆਂ ਝੁੱਲੇ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਪ੍ਰਕਾਰ ਦੀ ਕੋਈ ਘਟਨਾ ਨਹੀਂ ਵਾਪਰੀ ,ਸਭ ਕੁਝ ਠੀਕ-ਠਾਕ ਹੈ। ਅਧਿਕਾਰੀ ਨੇ ਇਨ੍ਹਾਂ ਝੂਲਿਆਂ ਦੀ ਰੋਜ਼ਾਨਾ ਜਾਂਚ ਦਾ ਦਾਅਵਾ ਕੀਤਾ ਹੈ।
ਖਬਰਾਂ ਮੁਤਾਬਕ ਝੂਲੇ ਉਤੇ ਕਾਫੀ ਸਾਰੇ ਬੱਚੇ ਵੀ ਸਵਾਰ ਸਨ ਅਤੇ ਝੂਲਾ ਖਰਾਬ ਹੋਣ ਕਾਰਨ ਇਹ ਸਾਰੇ ਹਵਾਂ ਵਿਚ ਹੀ ਲਟਕ ਗਏ, ਜਿਸ ਦੇ ਚਲਦਿਆਂ ਝੂਲੇ ਵਿਚ ਸਵਾਰ ਬੱਚਿਆਂ ਅਤੇ ਮਾਪਿਆਂ ਵਿਚ ਹੜਕੰਮ ਮੱਚ ਗਿਆ। ਉਸ ਤੋਂ ਬਾਦ ਪ੍ਰਬੰਧਕਾਂ ਨੇ ਪ੍ਰਸ਼ਾਸਨ ਤੇ ਲੋਕਾਂ ਦੀ ਮਦਦ ਨਾਲ ਸਾਰਿਆਂ ਨੂੰ ਇਕ ਇਕ ਕਰ ਕੇ ਥੱਲੇ ਉਤਾਰਿਆ, ਜਿਸ ਤੋਂ ਬਾਅਦ ਲੋਕਾਂ ਦਾ ਸਾਹ ਲਿਆ। ਇਸ ਘਟਨਾ ਤੋਂ ਬਾਅਦ ਝੂਲਿਆਂ ਦੀ ਸੁਰੱਖਿਆ ਉਤੇ ਸਵਾਲ ਉਠਣ ਲੱਗੇ ਹਨ। ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਵੀ ਮੋਹਾਲੀ ਵਿਚ ਇਕ ਚੱਲਦਾ ਝੂਲਾ ਟੁੱਟ ਗਿਆ ਸੀ। ਇਸ ਤੋਂ ਇਲਾਵਾ ਮੀਡੀਆ ਵਿਚ ਵੀ ਚੱਲਦੇ ਝੂਲਿਆਂ ਵਿਚ ਨੁਕਸ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਮੌਕੇ ਤੇ ਪਹੁੰਚੇ ਪ੍ਰਸ਼ਾਸਨ ਨੇ ਘਟਨਾ ਤੋਂ ਬਾਅਦ ਝੂਲੇ ਬੰਦ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here