ਪੰਜਾਬ ਮੇਰੀ ਰਸੋਈ ਸਕੀਮ ਨੂੰ ਲੈ ਕੇ ਅਰਸ਼ਦੀਪ ਕਲੇਰ ਦਾ ਤੰਜ਼/ ਅਕਾਲੀ ਸਕੀਮ ਦੀ ਨਕਲ ਕਰਨ ਦਾ ਦਾਅਵਾ/ ਕਿਹਾ, ਸਕੀਮਾਂ ਸਹਾਰੇ ਵੋਟਾਂ ਲੈਣਾ ਚਾਹੁੰਦੀ ਹੈ ਸਰਕਾਰ By admin - February 23, 2026 0 1 Facebook Twitter Pinterest WhatsApp ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਦੀ ਮੇਰੀ ਰਸੋਈ ਸਕੀਮ ਨੂੰ ਲੈ ਕੇ ਸਿਆਸੀ ਤੰਜ ਕੱਸਿਆ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਬੁਲਾਰਾ ਅਰਸ਼ਦੀਪ ਕਲੇਰ ਨੇ ਕਿਹਾ ਕਿ ਕਿਸੇ ਸਮੇਂ ਮੁੱਖ ਮੰਤਰੀ ਕਿਸੇ ਸਮੇਂ ਅਕਲੀ ਦਲ ਦੀ ਆਟਾ ਦਾਲ ਸਕੀਮ ਦਾ ਵਿਰੋਧ ਕਰਦੇ ਰਹੇ ਹਨ ਪਰ ਅੱਜ ਉਸੇ ਤਰਜ ਤੇ ਮੇਰੀ ਰਸੋਈ ਸਕੀਮ ਦਾ ਐਲਾਨ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮੁੱਖ ਮੰਤਰੀ ਨੇ ਅਕਾਲੀ ਦਲ ਦਾ ਫੋਰਟਿਸ ਹਸਪਤਾਲ ਬਾਰੇ ਵੀ ਆਲੋਚਨਾ ਕੀਤੀ ਸੀ ਅਤੇ ਫਿਰ ਉਸੇ ਹਸਪਤਾਲ ਵਿਚ ਇਲਾਜ ਕਰਵਾਉਣ ਗਏ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਖੀਰਲੇ ਸਮੇਂ ਕੀਤੇ ਐਲਾਨਾਂ ਉਤੇ ਲੋਕਾਂ ਨੂੰ ਕੋਈ ਭਰੋਸਾ ਨਹੀਂ ਹੈ ਅਤੇ ਇਹ ਚੁਣਾਵੀਂ ਸਟੰਟ ਤੋਂ ਬਿਨਾਂ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਗਰੀਬ ਪਰਿਵਾਰਾਂ ਲਈ “ਮੇਰੀ ਰਸੋਈ ਸਕੀਮ” ਦੇ ਐਲਾਨ ਤੋਂ ਸਾਬਤ ਹੋ ਗਿਆ ਹੈ ਕਿ ਸਰਕਾਰ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ਜੀ ਦੀ ਗਰੀਬ-ਪੱਖੀ ਸੋਚ ਅਤੇ ਦ੍ਰਿਸ਼ਟੀ ਨੂੰ ਸਵੀਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ 2007 ਵਿਚ ਗਰੀਬਾਂ ਦੀ ਭਲਾਈ ਲਈ ਮੁਫ਼ਤ ਰਾਸ਼ਨ ਦੀ ਸਕੀਮ ਚਾਲੂ ਕੀਤੀ ਸੀ। ਉਸ ਸਮੇਂ ਭਗਵੰਤ ਮਾਨ ਇਸ ਸਕੀਮ ਦੇ ਕੜੇ ਆਲੋਚਕ ਰਹੇ ਹਨ ਅਤੇ ਉਹ ਕਹਿੰਦੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਮੁਫ਼ਤ ਰਾਸ਼ਨ ਦੇ ਕੇ ਲੋਕਾਂ ਨੂੰ ਮੰਗਤਾ ਬਣਾ ਰਿਹਾ ਹੈ। ਪਰ ਅੱਜ ਉਹੀ ਨੀਤੀ ਨਵੇਂ ਨਾਂਅ ਹੇਠ ਲਾਗੂ ਕਰਨਾ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਉਹ ਹੁਣ ਉਸੀ ਸੋਚ ਨੂੰ ਸਹੀ ਮੰਨਦੇ ਹਨ। ਇਹ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਲਗਭਗ 20 ਲੱਖ ਗਰੀਬ ਪਰਿਵਾਰ ਇਸ ਯੋਜਨਾ ਦੇ ਲਾਭਪਾਤਰੀ ਸਨ, ਜਦਕਿ ਅੱਜ ਇਹ ਗਿਣਤੀ ਘਟ ਕੇ ਸਿਰਫ਼ 5–6 ਲੱਖ ਰਹਿ ਗਈ ਹੈ। ਹਜ਼ਾਰਾਂ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਬਿਨਾਂ ਕਿਸੇ ਵਾਜਬ ਕਾਰਨ ਦੇ, ਸਿਰਫ਼ ਰਾਜਨੀਤਿਕ ਬਦਲੇ ਦੀ ਭਾਵਨਾ ਤਹਿਤ ਅਚਾਨਕ ਕੱਟ ਦਿੱਤੇ ਗਏ, ਜੋ ਬਹੁਤ ਨਿੰਦਣਯੋਗ ਹੈ।