ਪੰਜਾਬ ਗੁਰਦਾਸਪੁਰ ਦੇ ਹਸਪਤਾਲ ਅੰਦਰ ਮਰੀਜ਼ ਦੀਆਂ ਵਾਲੀਆਂ ਗਾਇਬ/ ਹਸਪਤਾਲ ਸਟਾਫ ’ਤੇ ਲੱਗੇ ਚੋਰੀ ਦੇ ਇਲਜ਼ਾਮ/ ਸਾਬਕਾ ਸਰਪੰਚ ਨੇ ਮੰਗੀ ਕਾਰਵਾਈ By admin - February 21, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਦੇ ਸਟਾਫ ਉਤੇ ਇਲਾਜ ਕਰਵਾਉਣ ਆਈ ਬਜ਼ੁਰਗ ਦੇ ਕੰਨਾਂ ਵਿਚੋਂ ਵਾਲੀਆਂ ਲਾਹੁਣ ਦੇ ਇਲਜ਼ਾਮ ਲੱਗੇ ਨੇ। ਪਿੰਡ ਮਸੀਤ ਦੇ ਸਾਬਕਾ ਸਰਪੰਚ ਰਾਮ ਕ੍ਰਿਸ਼ਨ ਦੇ ਦੱਸਣ ਮੁਤਾਬਕ ਉਹ ਆਪਣੀ ਪਤਨੀ ਦੇ ਇਲਾਜ ਲਈ ਨਿੱਜੀ ਹਸਪਤਾਲ ਵਿਚ ਆਇਆ ਸੀ, ਜਿੱਥੇ ਐਕਸਰਾ ਕਰਨ ਵੇਲੇ ਹਸਪਤਾਲ ਸਟਾਫ ਨੇ ਉਸ ਦੀ ਪਤਨੀ ਦੇ ਕੰਨਾਂ ਵਿਚ ਪਾਈਆਂ ਵਾਲੀਆਂ ਲਾਹ ਕੇ ਖੁਰਦ ਬੁਰਦ ਕਰ ਦਿੱਤੀਆਂ ਹਨ। ਸਾਬਕਾ ਸਰਪੰਚ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਬਜ਼ੁਰਗ ਸਾਬਕਾ ਸਰਪੰਚ ਰਾਮ ਕ੍ਰਿਸ਼ਨ ਅਨੁਸਾਰ ਉਹ ਹਸਪਤਾਲ ਵਿੱਚ ਬੀਤੇ ਦਿਨੀ ਆਪਣੀ ਪਤਨੀ ਦੀ ਤਬੀਅਤ ਖਰਾਬ ਹੋਣ ਤੇ ਉਸਦੇ ਇਲਾਜ ਲਈ ਗਏ ਸੀ ਤੇ ਡਾਕਟਰ ਨੇ ਐਕਸਰੇ ਕਰਾਉਣ ਲਈ ਕਿਹਾ। ਐਕਸਰੇ ਕਰਨ ਤੋਂ ਪਹਿਲਾਂ ਉਸਦੀ ਪਤਨੀ ਦੇ ਕੰਨਾਂ ਦੀਆਂ ਬਾਲੀਆਂ ਉਤਾਰ ਕੇ ਇੱਕ ਚਾਬੀ ਦੇ ਨਾਲ ਹਸਪਤਾਲ ਦੇ ਇੱਕ ਸਟਾਫ ਮੈਂਬਰ ਨੂੰ ਫੜਾਈਆਂ ਗਈਆਂ ਸਨ। ਐਕਸਰੇ ਤੋਂ ਬਾਅਦ ਉਸ ਮਹਿਲਾ ਸਟਾਫ ਮੈਂਬਰ ਨੇ ਚਾਬੀ ਅਤੇ ਬਾਲੀਆਂ ਇੱਕ ਕਾਗਜ਼ ਦੀ ਪੁੜੀ ਵਿੱਚ ਲਪੇਟ ਕੇ ਵਾਪਸ ਉਹਨਾਂ ਨੂੰ ਫੜਾ ਦਿੱਤੀਆਂ। ਬਾਅਦ ਵਿੱਚ ਡਾਕਟਰ ਦੇ ਕਹਿਣ ਤੇ ਉਸ ਦੀ ਪਤਨੀ ਨੂੰ ਇੱਕ ਇੰਜੈਕਸ਼ਨ ਲਗਾਇਆ ਗਿਆ, ਜਿਸ ਤੋਂ ਬਾਅਦ ਉਹ ਥੋੜੀ ਦੇਰ ਲਈ ਬੇਹੋਸ਼ ਹੋ ਗਈ। ਹੋਸ਼ ਆਉਣ ਤੋਂ ਬਾਅਦ ਉਹ ਹਸਪਤਾਲ ਤੋਂ ਬਾਹਰ ਚਲੇ ਗਏ ਪਰ ਬਾਹਰ ਜਾ ਕੇ ਜਦੋਂ ਚੈੱਕ ਕੀਤਾ ਗਿਆ ਤਾਂ ਬਾਲੀਆਂ ਪੁੜੀ ਵਿੱਚ ਨਹੀਂ ਸਨ। ਉਹਨਾਂ ਦੋਸ਼ ਲਗਾਇਆ ਕਿ ਜਾਂ ਤਾਂ ਬਾਲੀਆਂ ਐਕਸਰੇ ਰੂਮ ਵਿੱਚੋਂ ਕਿਸੇ ਨੇ ਜਾਂ ਇੰਜੈਕਸ਼ਨ ਲਗਾਉਣ ਵਾਲੇ ਸਟਾਫ ਮੈਂਬਰ ਵਿੱਚੋਂ ਕਿਸੇ ਨੇ ਗਾਇਬ ਕੀਤੀਆਂ ਹਨ। ਇਸ ਬਾਰੇ ਸਬੰਧਤ ਡਾਕਟਰ ਰਾਜੇਸ਼ ਲੱਖਣਪਾਲ ਨੇ ਕਿਹਾ ਕਿ ਬਜ਼ੁਰਗ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਹਸਪਤਾਲ ਵਿੱਚੋਂ ਅਜਿਹੀ ਘਟਨਾ ਹੋਣਾ ਸੱਚਮੁੱਚ ਮੰਦਭਾਗਾ ਹੈ। ਉਹਨਾਂ ਵੱਲੋਂ ਕੈਮਰੇ ਚੈੱਕ ਕੀਤੇ ਗਏ ਹਨ ਪਰ ਫਿਲਹਾਲ ਕੋਈ ਸਟਾਫ ਮੈਂਬਰ ਬਾਲੀਆ ਚੋਰੀ ਕਰਦਾ ਨਜ਼ਰ ਨਹੀਂ ਆਇਆ। ਪੁਲਿਸ ਜਾਂਚ ਵਿੱਚ ਉਹ ਪੂਰਾ ਸਹਿਯੋਗ ਕਰਨਗੇ ਅਤੇ ਜੇਕਰ ਕਿਸੇ ਸਟਾਫ ਮੈਂਬਰ ਦਾ ਦੋਸ਼ ਨਜ਼ਰ ਆਇਆ ਤਾਂ ਉਸ ਦੇ ਖਿਲਾਫ ਉਹ ਵੀ ਕਾਰਵਾਈ ਕਰਨਗੇ।