ਪੰਜਾਬ ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਦੀ ਹੌਂਸਲਾ ਅਫਜਾਈ/ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਸੌਂਪੇ ਪੰਜ-ਪੰਜ ਲੱਖ ਦੇ ਚੈੱਕ By admin - February 21, 2026 0 2 Facebook Twitter Pinterest WhatsApp ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਅੱਜ ਸਰਬ ਸੰਮਤੀ ਨਾਲ ਚੁਣੀਆਂ ਗਈਆਂ ਵੱਖ ਵੱਖ ਪੰਚਾਇਤਾਂ ਨੂੰ 5-5 ਲੱਖ ਰੁਪਏ ਦੇ ਚੈੱਕ ਸੌਪੇ ਗਏ। ਇਸ ਦੌਰਾਨ ਗੱਲਬਾਤ ਕਰਦੇ ਹੋਏ ਵਿਧਾਇਕ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੋ ਪੰਚਾਇਤਾਂ ਸਰਬ ਸੰਮਤੀ ਨਾਲ ਬਣਨਗੀਆਂ ਉਹਨਾਂ ਨੂੰ ਇਨਾਮ ਦੇ ਤੌਰ ਤੇ ਵਿਕਾਸ ਕਾਰਜਾਂ ਲਈ ਫੰਡ ਦਿੱਤੇ ਜਾਣਗੇ ਉਸੇ ਦੇ ਤਹਿਤ ਅੱਜ ਪਹਿਲੇ ਦੌਰ ਦੇ ਵਿੱਚ 19 ਪੰਚਾਇਤਾਂ ਨੂੰ ਚੈੱਕ ਵੰਡੇ ਗਏ ਹਨ। ਇਸ ਮੌਕੇ ਉਨ੍ਹਾਂ ਨੇ ਸਰਕਾਰ ਦੇ ਵਿਕਾਸ ਕੰਮਾਂ ਤੇ ਉਂਗਲ ਚੁੱਕਣ ਵਾਲੇ ਵਿਰੋਧੀਆਂ ਵੱਲ ਤਿੱਖੇ ਹਮਲੇ ਕੀਤੇ। ਬਟਾਲਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਉਤੇ ਉਗਲਾਂ ਚੁੱਕਣ ਵਾਲਿਆਂ ਨੂੰ ਜਵਾਬ ਦਿੰਦਿਆਂ ਵਿਧਾਇਕ ਕਲਸੀ ਨੇ ਕਿਹਾ ਕਿ ਇਹ ਬਰਸਾਤੀ ਡੱਡੂ ਨੇ ਜੋ ਚੋਣਾਂ ਨਜ਼ਦੀਕ ਆਉਂਦੇ ਹੀ ਬਾਹਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਪਿਛਲੇ ਚਾਰ ਸਾਲਾਂ ਤੋਂ ਕਿੱਥੇ ਸਨ ਅਤੇ ਅੱਜ ਜਦੋਂ ਬਟਾਲਾ ਦਾ ਚਹੁ-ਪੱਖੀ ਵਿਕਾਸ ਹੋ ਰਿਹਾ ਤਾਂ ਇਹਨਾਂ ਨੂੰ ਇਹ ਫੰਡ ਕੇਂਦਰ ਸਰਕਾਰ ਦੇ ਹੋਣ ਦੇ ਚੇਤਾ ਆ ਗਿਆ ਹੈ। ਅਕਾਲੀ ਦਲ ਦੀਆਂ ਰੈਲੀਆਂ ਬਾਰੇ ਕਲਸੀ ਨੇ ਕਿਹਾ ਕਿ ਅਕਾਲੀ ਦਲ ਨੂੰ ਲੋਕਾਂ ਨੇ ਲੰਬਾ ਸਮਾਂ ਦਿੱਤਾ ਸੀ ਪਰ ਅਕਾਲੀ ਦਲ ਨੇ ਉਸ ਸਮੇਂ ਕੁਝ ਨਹੀਂ ਕੀਤਾ ਜਿਸ ਵਜਹਾ ਕਰਕੇ ਲੋਕਾਂ ਨੇ ਹੁਣ ਅਕਾਲੀ ਦਲ ਤੋਂ ਮੋਹ ਭੰਗ ਕਰ ਲਿਆ ਅਤੇ ਹੁਣ ਇਸ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ।