ਸੰਗਰੂਰ ’ਚ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਘੇਰੀ ਭਾਜਪਾ/ SIR ਦੇ ਨਾਮ ’ਤੇ ਵੋਟਾਂ ਕੱਟਣ ਦੀ ਕੋਸ਼ਿਸ਼ ਦੇ ਇਲਜ਼ਾਮ/ ਕਿਹਾ, ਲੋਕਤੰਤਰ ਨੂੰ ਬਰਬਾਦ ਨਹੀਂ ਹੋਣ ਦੇਣਗੇ ਪੰਜਾਬੀ

0
2

ਖਜਾਨਾ ਮੰਤਰੀ ਹਰਪਾਲ ਚੀਮਾ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਨੂੰ ਘੇਰਿਆ ਹੈ। ਸੰਗਰੂਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਉਤੇ ਕਾਬਜ਼ ਭਾਜਪਾ ਐਸਆਈਆਰ ਦੇ ਨਾਮ ਉਤੇ ਵਿਰੋਧੀਆਂ ਦੀਆਂ ਵੋਟਾਂ ਕੱਟਣ ਦਾ ਕੰਮ ਕਰ ਰਹੀ ਹੈ, ਜਿਸ ਦਾ ਸਖਤ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਵੇਂ ਦੇਸ਼ ਨੂੰ ਅਜਾਦ ਕਰਵਾਉਣ ਵਿਚ ਪੰਜਾਬੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ ਉਸੇ ਤਰ੍ਹਾਂ ਲੋਕਤੰਤਰ ਨੂੰ ਬਚਾਉਣ ਵਿਚ ਵੀ ਪੰਜਾਬੀ ਅਹਿਮ ਭੂਮਿਕਾ ਨਿਭਾਉਣਗੇ। ਅਮਰੀਕਾ ਵਪਾਰ ਸਮਝੌਤੇ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਲੋਕਾਂ ਦੇ ਹਿੱਤ ਅਮਰੀਕਾ ਅੱਗੇ ਵੇਚ ਦਿੱਤੇ ਨੇ। ਕਾਂਗਰਸ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਕਾਂਗਰਸ ਜਦੋਂ ਵੀ ਸੱਤਾ ਵਿਚ ਆਈ ਹੈ, ਪੰਜਾਬ ਅੰਦਰ ਗੈਂਗਸਟਰਵਾਦ ਤੇ ਭ੍ਰਿਸ਼ਟਾਚਾਰ ਵਧਿਆ ਹੈ।
ਉਹਨਾਂ ਕਿਹਾ ਕਿ ਦੇਸ਼ ਦੇ ਵਿੱਚ ਇਹ ਐਸਆਈ ਆਰ ਦੀ ਛਾਣਬੀਣ ਲਈ ਅਤੇ ਇਸ ਰਾਹੀ ਵੋਟਾਂ ਕੱਟਣ ਦੀ ਡਿਊਟੀ ਭਾਰਤ ਦੇ ਜੱਜਾਂ ਨੂੰ ਦਿੱਤੀ ਗਈ ਹੈ ਜਿੱਥੋਂ ਕਿ ਆਪ ਪਤਾ ਲੱਗਦਾ ਹੈ ਕਿ ਭਾਰਤ ਦਾ ਸੰਵਿਧਾਨ ਵੀ ਖਤਰੇ ਦੇ ਵਿੱਚ ਹੈ। ਇਸ ਦੇ ਨਾਲ ਹੀ ਉਹਨਾਂ ਵੱਲੋਂ ਕਾਂਗਰਸ ਦੀ ਪੰਜਾਬ ਰੈਲੀ ਤੇ ਆਪਣਾ ਜਵਾਬ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਇਹ ਰੈਲੀ ਕੱਢ ਰਹੀ ਹੈ ਤਾਂ ਉਹ ਪੰਜਾਬ ਦੀ ਜਨਤਾ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਆਪਾਂ ਨੇ ਦੇਖਿਆ ਹੈ ਕਿ ਜਦੋਂ ਵੀ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਆਉਂਦੀ ਹੈ ਤਾਂ ਦੇਖਣ ਨੂੰ ਮਿਲਦਾ ਹੈ ਕਿ ਗੈਂਗਸਟਰਵਾਦ ਭਰਿਸ਼ਟਾਚਾਰ ਇਹ ਸਭ ਕੁਰੀਤੀਆਂ ਵੱਧਦੀਆਂ ਹਨ ਸੋ ਪੰਜਾਬ ਦੇ ਲੋਕ ਭਲੀਭਾਂਤੀ ਕਾਂਗਰਸ ਦੀ ਨੀਤੀਆਂ ਨੂੰ ਜਾਣਦੇ ਹਨ ਉਹਨਾਂ ਨੇ ਉਲਟਾ ਵਾਰ ਕਰਦੇ ਹੋਏ ਇਹ ਵੀ ਕਿਹਾ ਕਿ ਕਾਂਗਰਸ ਦੇ ਖੁਦ ਨੇਤਾ ਵਿਰੋਧ ਕਰਦੇ ਹਨ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਸੀਐਮ ਨੂੰ 300 ਤੋਂ 500 ਕਰੋੜ ਰੁਪਆ ਹਾਈ ਕਮਾਨ ਨੂੰ ਦੇਣਾ ਪੈਂਦਾ ਹੈ ਤਾਂ ਇਹ ਕਿਸ ਤਰ੍ਹਾਂ ਦੀ ਪਾਰਟੀ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਪਿਛਲੇ ਦਿਨੀ ਨਵਜੋਤ ਕੌਰ ਸਿੱਧੂ ਦਾ ਰਾਜਾ ਵੜਿੰਗ ਤੇ ਬਿਆਨ ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਰਾਜਾ ਵੜਿੰਗ ਖਿਲਾਫ ਉਨਾਂ ਕੋਲ ਸਬੂਤ ਹਨ ਤਾਂ ਉਹ ਇਹ ਦੱਸਣਾ ਚਾਹੁੰਦੇ ਹਨ ਕਿ ਜੇਕਰ ਉਹਨਾਂ ਕੋਲ ਕੋਈ ਸਬੂਤ ਹੈ ਤਾਂ ਉਹ ਪੰਜਾਬ ਦੇ ਡੀਜੀਪੀ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸਬੂਤ ਸੌਂਪਣ ਉਹਨਾਂ ਤੇ ਕਾਰਵਾਈ ਜਰੂਰ ਕੀਤੀ ਜਾਵੇਗੀ।  ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਭਾਰਤ ਪਾਕਿਸਤਾਨ ਦੇ ਯੁੱਧ ਦੌਰਾਨ ਅਮੇਰੀਕਾ ਦੇ ਰਾਸ਼ਟਰਪਤੀ ਡੋਨਲ ਟਰੰਪ ਨੇ ਕਿਹਾ ਕਿ ਉਹਨਾਂ ਨੇ ਇਹ ਲੜਾਈ ਰੁਕਵਾਈ ਹੈ ਤਾਂ ਇੱਥੋਂ ਸਾਹਿਬ ਜ਼ਾਹਿਰ ਹੁੰਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਅਮਰੀਕਾ ਦੇ ਰਾਸ਼ਟਰਪਤੀ ਸਾਹਮਣੇ ਘੁਟਨੇ ਟੇਕਦੇ ਹਨ ਅਤੇ ਜਿਸ ਤਰ੍ਹਾਂ ਅਮਰੀਕਾ ਚਾਹੁੰਦਾ ਹੈ ਉਸ ਤਰ੍ਹਾਂ ਹੀ ਉਹ ਕਰਦੇ ਹਨ।
ਹੁਣ ਅੱਗੇ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸਾਨਾਂ ਦੀ ਵੱਡੀ ਮਾਰਕੀਟ ਜੋ ਕਿ ਭਾਰਤ ਦੀ ਹੈ ਉਸ ਵਿੱਚ ਅਮਰੀਕਾ ਆਪਣੇ ਪ੍ਰੋਡਕਟ ਵੇਚਣਾ ਚਾਹੁੰਦਾ ਹੈ ਤੇ ਉਸ ਨੂੰ ਇਹ ਮਾਰਕੀਟ ਸੌਂਪਣ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਮੰਦਭਾਗੀ ਗੱਲ ਹੈ ਅਤੇ ਇਸ ਤਰ੍ਹਾਂ ਦੀਆਂ ਡੀਲ ਭਾਰਤ ਨੂੰ ਨਹੀਂ ਕਰਨੀਆਂ ਚਾਹੀਦੀਆਂ ਪਰ ਇੱਥੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਭਾਰਤ ਅਮਰੀਕਾ ਸਾਹਮਣੇ ਘੁਟਨੇ ਟੇਕ ਰਿਹਾ ਹੈ ਜੋ ਕਿ ਗਲਤ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਬਜਟ ਤੇ ਕਿਹਾ ਕਿ ਹੁਣ ਤੱਕ ਉਹਨਾਂ ਨੇ 4 ਬਜਟ ਪੇਸ਼ ਕਰ ਦਿੱਤੇ ਹਨ ਅਤੇ ਪੰਜਵਾਂ ਬਜਟ ਜਲਦੀ ਪੇਸ਼ ਹੋਵੇਗਾ ਜਿਸ ਵਿੱਚ ਜੋ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਸਨ। ਉਹ ਲਗਭਗ ਪੂਰੀਆਂ ਹੋ ਚੁੱਕੀਆਂ ਹਨ ਪਰ ਜੇਕਰ ਫੁੜ ਵੀ ਕੋਈ ਇੱਕ ਦੋ ਗਰੰਟੀ ਰਹਿੰਦੀ ਹੈ ਤਾਂ ਉਸ ਨੂੰ ਵੀ ਇਸ ਬਜਟ ਦੇ ਵਿੱਚ ਪੂਰਾ ਕਰ ਦਿੱਤਾ ਜਾਵੇਗਾ। ਹਜ਼ਾਰ ਰੁਪਏ ਔਰਤਾਂ ਨੂੰ ਦੇਣ ਦੇ ਗਰੰਟੀ ਤੇ ਉਹਨਾਂ ਨੇ ਬੋਲਿਆ ਕਿ ਜੋ ਵੀ ਵਿਰੋਧੀ ਧਿਰ ਇਸ ਤੇ ਉਹਨਾਂ ਦਾ ਵਿਰੋਧ ਕਰਦਾ ਹੈ ਤਾਂ ਉਹ ਆਪਣੀ ਧਰਮ ਪਤਨੀ ਦੇ ਖਾਤੇ ਖੁਲਵਾ ਕੇ ਰੱਖਣ ਜਲਦੀ ਹੀ ਉਹ 1000 ਦੀ ਸ਼ਰਤ ਵੀ ਪੂਰੀ ਕਰ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here