ਪੰਜਾਬ ਲੁਧਿਆਣਾ ’ਚ ਲੋਕਾਂ ਹੱਥੇ ਚੜ੍ਹੇ ਖੋਹ ਕਰਦੇ ਲੁਟੇਰੇ/ ਮੋਬਾਈਲ ਖੋਹ ਕੇ ਭਜਦਿਆਂ ਨੂੰ ਛਿੱਤਰ-ਪਰੇਡ ਬਾਅਦ ਕੀਤਾ ਪੁਲਿਸ ਹਵਾਲੇ By admin - February 21, 2026 0 1 Facebook Twitter Pinterest WhatsApp ਲੁਧਿਆਣਾ ਦੇ ਚੰਦਰ ਨਗਰ ਇਲਾਕੇ ਅੰਦਰ ਦੋ ਲੁਟੇਰਿਆਂ ਨੂੰ ਮੋਬਾਈਲ ਦੀ ਖੋਹ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਲੋਕਾਂ ਨੇ ਦੋਵਾਂ ਨੂੰ ਪਿੱਛਾ ਕਰ ਕੇ ਕਾਬੂ ਕਰਨ ਬਾਅਦ ਛਿੱਤਰ ਪਰੇਡ ਕਰ ਦਿੱਤਾ। ਦੋਵਾਂ ਨੂੰ ਡੰਡਿਆਂ ਨਾਲ ਕੁੱਟੇ ਜਾਣ ਦੀ ਵੀਡੀਓ ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਲੋਕਾਂ ਦੇ ਦੱਸਣ ਮੁਤਾਬਕ ਦੋਵੇਂ ਲੁਟੇਰੇ ਇਲਾਕੇ ਅੰਦਰ ਸਰਗਰਮ ਸਨ ਅਤੇ ਇਨ੍ਹਾਂ ਕਾਰਨ ਆਏ ਦਿਨ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਸੀ, ਜਿਸ ਤੋਂ ਲੋਕ ਕਾਫੀ ਪ੍ਰੇਸ਼ਾਨ ਸਨ। ਇਸੇ ਦੇ ਚਲਦਿਆਂ ਜਿਉਂ ਹੀ ਲੁਟੇਰੇ ਲੋਕਾਂ ਦੇ ਕਾਬੂ ਆਏ, ਉਨ੍ਹਾਂ ਨੇ ਦੋਵਾਂ ਦੀ ਜੰਮ ਕੇ ਛਿੱਤਰ ਪਰੇਡ ਕੀਤੀ। ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖਬਰਾਂ ਮੁਤਾਬਕ ਦੋਵੇਂ ਚੋਰ ਐਕਟਿਵਾ ‘ਤੇ ਸਵਾਰ ਸਨ ਅਤੇ ਚੀਤੀ ਕੋਠੀ ਨੇੜੇ ਇੱਕ ਪ੍ਰਵਾਸੀ ਮਜ਼ਦੂਰ ਦਾ ਮੋਬਾਈਲ ਫੋਨ ਖੋਹ ਕੇ ਭੱਜਣ ਹੀ ਵਾਲੇ ਸਨ ਕਿ ਇੱਕ ਰਾਹਗੀਰ ਨੇ ਬਹਾਦਰੀ ਦਿਖਾਉਂਦੇ ਹੋਏ ਆਪਣੀ ਐਕਟਿਵਾ ਉਨ੍ਹਾਂ ਦੇ ਐਕਟਿਵਾ ਵਿੱਚ ਮਾਰ ਦਿੱਤੀ, ਜਿਸ ਨਾਲ ਉਹ ਸੜਕ ‘ਤੇ ਡਿੱਗ ਪਏ। ਹੰਗਾਮਾ ਸੁਣ ਕੇ ਇਕੱਠਾ ਹੋਏ ਲੋਕਾਂ ਨੇ ਦੋਵਾਂ ਨੂੰ ਘੇਰ ਲਿਆ ਅਤੇ ਕਾਬੂ ਕਰਨ ਬਾਅਦ ਛਿੱਤਰ ਪਰੇਡ ਕਰ ਦਿੱਤੀ, ਜਿਸ ਦੀ ਭੀੜ ਵਿਚੋਂ ਮੌਜੂਦ ਕਿਸੇ ਵਿਅਕਤੀ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਵੀਡੀਓ ਵਿੱਚ ਦੋਵੇਂ ਚੋਰ ਹੱਥ ਜੋੜ ਕੇ ਜ਼ਮੀਨ ‘ਤੇ ਬੈਠੇ ਦਿਖਾਈ ਦੇ ਰਹੇ ਹਨ। ਚੋਰਾਂ ਨੇ ਵਾਰ-ਵਾਰ ਜਾਨ ਬਖਸ਼ੀ ਦੀ ਦੁਹਾਈ ਦਿੰਦੇ ਸੁਣਾਈ ਦੇ ਰਹੇ ਹਨ ਪਰ ਗੁੱਸੇ ਵਿੱਚ ਆਈ ਭੀੜ ਉਨ੍ਹਾਂ ਉਤੇ ਪੂਰਾ ਗੁੱਸਾ ਉਤਾਰਨ ਲਈ ਉਤਾਵਲੀ ਦਿਖਾਈ ਦੇ ਰਹੀ ਹੈ। ਵੀਡੀਓ ਵਿਚ ਪੁਲਿਸ ਮੁਲਾਜਮ ਵੀ ਦਿਖਾਈ ਦੇ ਰਿਹਾ ਹੈ ਜੋ ਲੋਕਾਂ ਦੇ ਗੁੱਸੇ ਕਾਰਨ ਮੁਲਜਮ ਨੂੰ ਬਚਾਉਣ ਤੋਂ ਅਸਮਰੱਥ ਰਿਹਾ। ਅਖੀਰ ਲੋਕਾਂ ਨੇ ਕੁੱਟਮਾਰ ਤੋਂ ਬਾਅਦ ਦੋਵਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਅਤੇ ਪਲਿਸ ਉਨ੍ਹਾਂ ਨੂੰ ਥਾਣੇ ਲੈ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਵਧੀਆਂ ਹਨ, ਜਿਸ ਕਾਰਨ ਜਨਤਾ ਵਿੱਚ ਵਿਆਪਕ ਗੁੱਸਾ ਹੈ।