ਗੁਰਦਾਸਪੁਰ ’ਚ ਡਾਕ ਵਿਭਾਗ ’ਤੇ ਲਾਪ੍ਰਵਾਹੀ ਦੇ ਇਲਜ਼ਾਮ/ ਸਪੀਡ ਪੋਸਟ ਰਾਹੀਂ ਭੇਜੇ 15 ਹਜ਼ਾਰ ਕੀਮਤ ਦੇ ਬੂਟ ਗਾਇਬ

0
1

ਗੁਰਦਾਸਪੁਰ ਡਾਕ ਵਿਭਾਗ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਵੱਲੋਂ ਭੇਜੀ ਗਈ ਸਪੀਡ ਪੋਸਟ ਹੈਰਾਨੀਜਨਕ ਢੰਗ ਨਾਲ ਗਾਇਬ ਹੋ ਗਈ। ਨੌਜਵਾਨ ਪਿਛਲੇ ਤਿੰਨ ਮਹੀਨਿਆਂ ਤੋਂ ਡਾਕਘਰ ਦੇ ਚੱਕਰ ਲਗਾ ਰਿਹਾ ਹੈ, ਪਰ ਅਜੇ ਤੱਕ ਉਸਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ ਹੈ। ਪੀੜਤ ਨੌਜਵਾਨ ਸਕਸ਼ਮ ਦੇ ਦੱਸਣ ਮੁਤਾਬਕ ਉਸ ਨੇ 15 ਹਜ਼ਾਰ ਕੀਮਤ ਦੇ ਬੂਟ ਸਪੀਡ ਪੋਸਟ ਰਾਹੀਂ ਭੇਜੇ ਸੀ ਜੋ ਤੈਅ ਪਤੇ ਉਤੇ ਨਹੀਂ ਪਹੁੰਚੇ। ਸਕਸ਼ਮ ਨੇ ਕਿਹਾ ਕਿ ਉਹ ਪਾਰਸਲ ਲੱਭਣ ਲਈ ਡਾਕ ਵਿਭਾਗ ਦਫਤਰ ਦੇ ਚੱਕਰ ਕੱਟ ਰਿਹਾ ਹੈ ਪਰ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੋ ਰਿਹਾ। ਉਧਰ ਡਾਕ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਕਰਨ ਦੀ ਗੱਲ ਕਹੀ ਹੈ।
ਪੀੜਤ, ਸਕਸ਼ਮ ਦਾ ਕਹਿਣਾ ਹੈ ਕਿ ਕਿ ਉਸਨੇ ਨਿਰਧਾਰਤ ਫੀਸ ਅਦਾ ਕੀਤੀ ਅਤੇ ਸਪੀਡ ਪੋਸਟ ਰਾਹੀਂ 15,000 ਕੀਮਤ ਦੇ ਬੂਟ ਭੇਜੇ ਸਨ ਤਾਂ ਜੋ ਉਸ ਸਮੇਂ ਸਿਰ ਪਹੁੰਚ ਸਕਣ ਪਰ ਉਹ ਰਸਤੇ ਵਿੱਚ ਹੀ ਗਾਇਬ ਹੋ ਗਏ ਪਰ ਹੁਣ, ਡਾਕਘਰ ਦੇ ਕਰਮਚਾਰੀ ਨਾ ਤਾਂ ਸਹੀ ਜਾਣਕਾਰੀ ਦੇ ਰਹੇ ਹਨ ਅਤੇ ਨਾ ਹੀ ਇਸ ਮਾਮਲੇ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ।
ਨੌਜਵਾਨ ਨੇ ਡਾਕ ਵਿਭਾਗ ਦੇ ਕੰਮਕਾਜ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇਕਰ ਸਪੀਡ ਪੋਸਟ ਵਰਗੀ ਸੁਰੱਖਿਅਤ ਸੇਵਾ ਵਿੱਚ ਵੀ ਪਾਰਸਲ ਗਾਇਬ ਹੁੰਦੇ ਰਹਿੰਦੇ ਹਨ ਤਾਂ ਜਨਤਾ ਕਿਵੇਂ ਡਾਕਘਰ ਤੇ ਵਿਸ਼ਵਾਸ ਬਣਾਈ ਰੱਖ ਸਕਦੀ ਹੈ? ਪੀੜਤ ਨੇ ਮੰਗ ਕੀਤੀ ਹੈ ਕਿ ਡਾਕ ਵਿਭਾਗ ਦੇ ਸੀਨੀਅਰ ਅਧਿਕਾਰੀ ਮਾਮਲੇ ਦੀ ਜਾਂਚ ਕਰਨ, ਸਪੀਡ ਪੋਸਟ ਦਾ ਪਤਾ ਲਗਾਉਣ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ।
ਇਸ ਮਾਮਲੇ ਬਾਰੇ, ਡਾਕਘਰ ਦੇ ਸੁਪਰਡੈਂਟ ਚਰਨਜੀਤ ਸਿੰਘ ਨੇ ਕਿਹਾ ਕਿ ਲੜਕੇ ਨੇ ਇੱਕ ਪਾਰਸਲ ਭੇਜਿਆ ਸੀ, ਜੋ ਦਿੱਲੀ ਪਹੁੰਚਿਆ ਪਰ ਬਾਅਦ ਵਿੱਚ ਗੁੰਮ ਹੋ ਗਿਆ, ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟ ਆਫਿਸ ਦੇ ਨਿਯਮਾਂ ਦੇ ਹਿਸਾਬ ਨਾਲ ਬਿਨਾਂ ਬੀਮੇ ਦੀ ਸਧਾਰਨ ਸਪੀਡ ਪੋਸਟ ਦਾ ਮੁਆਵਜ਼ਾ ਸਪੀਡ ਪੋਸਟ ਦੀ ਰਕਮ ਤੋਂ ਦੁਗਨਾ ਜਾਂ ਫਿਰ ਵੱਧ ਤੋਂ ਵੱਧ ਬਣਦਾ ਹੈ , ਜੋ ਉਹ ਗ੍ਰਾਹਕ ਨੂੰ ਦੇਣ ਲਈ ਤਿਆਰ ਹਨ ।ਉਨ੍ਹਾਂ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਹ ਮਹਿੰਗਾ ਹੈ ਤਾਂ ਇਸਦਾ ਬੀਮਾ ਕਰਵਾਉਣ, ਤਾਂ ਜੋ ਉਹ ਗੁੰਮ ਹੋਣ ਦੀ ਸੂਰਤ ਵਿੱਚ ਮੁਆਵਜ਼ਾ ਪ੍ਰਾਪਤ ਕਰ ਸਕਣ।

LEAVE A REPLY

Please enter your comment!
Please enter your name here