ਸੰਗਰੂਰ ’ਚ ਅਸਟਾਮ ਫਰੋਸ ਤੇ ਲੱਗੇ ਰਿਸ਼ਵਤ ਦੇ ਇਲਜ਼ਾਮ/ ਮੌਤ ਸਰਟੀਫਿਕੇਟ ਬਣਾਉਣ ਬਦਲੇ ਵਸੂਲੇ 8 ਹਜ਼ਾਰ/ ਪੀੜਤ ਨੇ ਮੰਗਿਆ ਇਨਸਾਫ, ਐਸਡੀਐਮ ਵੱਲੋਂ ਜਾਂਚ ਦਾ ਭਰੋਸਾ

0
1

 

ਸੰਗਰੂਰ ਵਿਚ ਇਕ ਅਸਟਾਮ ਫਰੋਸ ਦੀ ਦੁਕਾਨ ਉਤੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਅਪਾਹਜ ਸਖਸ਼ ਨੇ ਮੌਤ ਸਰਟੀਫਿਕੇਟ ਬਣਾਉਣ ਬਦਲੇ 8 ਹਜ਼ਾਰ ਵਸੂਲਣ ਦੇ ਇਲਜ਼ਾਮ ਲਾਏ। ਗੁਰਜੰਟ ਸਿੰਘ ਨਾਮ ਦੇ ਅਪਾਹਜ ਵਿਅਕਤੀ ਦਾ ਇਲਜਾਮ ਸੀ ਕਿ ਉਸ ਨੇ ਆਪਣੀ ਮਾਂ ਦੀ ਮੌਤ ਦਾ ਸਰਟੀਫਿਕੇਟ ਬਣਾਉਣ ਲਈ ਅਸਟਾਮ ਫਰੋਸ ਤਕ ਪਹੁੰਚ ਕੀਤੀ ਜਿਸ ਨੇ 8 ਹਜ਼ਾਰ ਲੈ ਕੇ ਸਰਟੀਫਿਕੇਟ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ ਜੋ ਪੂਰਾ ਨਹੀਂ ਹੋਇਆ।  ਪੀੜਤ ਨੇ ਮੁੱਖ ਮੰਤਰੀ ਤੋਂ ਇਨਸਾਫ ਦੀ ਮੰਗ ਕੀਤੀ ਹੈ। ਉਧਰ ਅਸਟਾਮ ਫਰੋਸ ਨੇ ਪੈਸੇ ਲੈਣ ਦੀ ਗੱਲ ਕਬੂਲਦਿਆਂ ਕਿਹਾ ਕਿ ਉਸ ਨੇ ਪੈਸੇ ਵਾਪਸ ਕਰ ਦਿੱਤੇ ਹਨ। ਇਸੇ ਦੌਰਾਨ ਐਸਡੀਐਮ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਕਹੀ ਹੈ।
ਮਾਮਲਾ ਦਿੜ੍ਹਬਾ ਦਾ ਹੈ ਜਿੱਥੇ ਵਾਰਡ ਨੰਬਰ 11 ਦੇ ਵਸਨੀਕ ਗੁਰਜੰਟ ਸਿੰਘ ਜਾਂਟਾ ਨੇ ਆਪਣੀ ਮਾਤਾ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਲਈ ਅਸ਼ਟਾਮ ਫਰੋਸ਼ ਕੋਲ ਪਹੁੰਚ ਕੀਤੀ ਸੀ। ਉਕਤ ਅਸ਼ਟਾਮ ਫਰੋਸ਼ ਨੇ 8 ਹਜਾਰ ਰੁਪਏ ਗੁਰਜੰਟ ਸਿੰਘ ਤੋਂ ਵਸੂਲ ਲਏ ਅਤੇ ਕੁਝ ਹੀ ਦਿਨਾਂ ਵਿੱਚ ਸਰਟੀਫਿਕੇਟ ਬਣਾਉਣ ਦੀ ਗੱਲ ਆਖੀ ਸੀ ਪਰ ਉਕਤ ਦੁਕਾਨਦਾਰ ਨੇ ਨਾ ਹੀ ਤਾਂ ਸਰਟੀਫਿਕੇਟ ਦਿੱਤਾ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਜਦ ਗੁਰਜੰਟ ਸਿੰਘ ਨੇ ਸ਼ਿਕਾਇਤ ਕਰਨ ਦਾ ਮਨ ਬਣਾ ਲਿਆ ਤਾਂ ਉਕਤ ਦੁਕਾਨਦਾਰ ਨੇ 5000 ਰੁਪਏ ਆਨਲਾਈਨ ਵਾਪਸ ਕਰ ਦਿੱਤੇ। ਉਹਨਾਂ ਮੰਗ ਕੀਤੀ ਹੈ ਕਿ ਅਜਿਹੇ ਰਿਸ਼ਵਤ ਖੋਰਾ ਦਾ ਲਾਇਸੈਂਸ ਕੈਂਸਲ ਕਰਕੇ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਧਰ ਇਹ ਮਾਮਲਾ ਦਿੜ੍ਹਬਾ ਦੇ ਐਸਡੀਐਮ ਕੋਲ ਵੀ ਪਹੁੰਚ ਚੁੱਕਾ ਹੈ।
ਦਿੜਬਾ ਦੇ ਐਸਡੀਐਮ ਰਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਸ਼ਿਕਾਇਤ ਸਾਡੇ ਕੋਲ ਪਹੁੰਚ ਚੁੱਕੀ ਜਿਸ ਦੀ ਅਸੀਂ ਜਾਂਚ ਕਰ ਰਹੇ ਹਾਂ ਜੇਕਰ ਅਜਿਹਾ ਪਾਇਆ ਜਾਂਦਾ ਹੈ ਤਾਂ ਉਕਤ ਅਸਥਾਨ ਫਿਰੋਸ ਦਾ ਲਾਸੰਸ ਕੈਂਸਲ ਕੀਤਾ ਜਾਵੇਗਾ ਅਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਪਰ ਦੇਖਣਾ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਸ਼ਵਤ ਖੋਰੀ ਖਤਮ ਕਰਨ ਦੇ ਦਾਅਵੇਆ ਦੀ ਫੂਕ ਨਿਕਲਦੀ ਹੋਈ ਦਿੜ੍ਹਬਾ ਚ ਨਜ਼ਰ ਆ ਰਹੀ ਹੈ ਕੀ ਹੁਣ ਇਸ ਉੱਪਰ ਪੰਜਾਬ ਸਰਕਾਰ ਕੋਈ ਐਕਸ਼ਨ ਲਵੇਗੀ

LEAVE A REPLY

Please enter your comment!
Please enter your name here