ਬਟਾਲਾ ਦੇ ਗਾਂਧੀ ਚੌਂਕ ’ਚ ਪਲਟਿਆ ਰੇਤ ਦਾ ਭਰਿਆ ਟਰਾਲਾ/ ਅੰਦਰ ਫਸਿਆ ਡਰਾਈਵਰ, ਮੁਸ਼ਕਲ ਨਾਲ ਕੱਢਿਆ ਬਾਹਰ

0
1

 

ਬਟਾਲਾ ਦੇ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਗਾਂਧੀ ਚੌਂਕ ਵਿਖੇ ਇੱਕ ਰੇਤ ਦੇ ਨਾਲ ਭਰਿਆ ਟਰਾਲਾ ਪਲਟ ਗਿਆ ਜਿਸ ਨਾਲ ਡਰਾਈਵਰ ਟਰਾਲੇ ਦੇ ਅੰਦਰ ਹੀ ਫਸ ਗਿਆ। ਮੌਕੇ ਉਤੇ ਮੌਜੂਦ ਲੋਕਾਂ ਵੱਲੋਂ ਸ਼ੀਸ਼ੇ ਤੋੜ ਕੇ ਟਰਾਲੇ ਵਿੱਚ ਫਸੇ ਡਰਾਈਵਰ ਨੂੰ ਬਾਹਰ ਕੱਢਿਆ ਗਿਆ। ਜਾਣਕਾਰੀ ਅਨੁਸਾਰ ਇੱਕ ਕੋਠੜੀ ਨਾਜ ਟੱਕਰ ਹੋਣ ਤੋਂ ਬਚਾਂਦੇ ਸਮੇਂ ਅਚਾਨਕ ਟਰਾਲੇ ਤੇ ਡਰਾਈਵਰ ਦਾ ਕੰਟਰੋਲ ਨਹੀਂ ਰਿਹਾ ਤੇ ਉਹ ਪਲਟ ਗਿਆ , ਜਿਸ ਕਾਰਨ ਆਵਾਜਾਈ ਵੀ ਕਾਫੀ ਦੇਰ ਪ੍ਰਭਾਵਿਤ ਹੋਈ ਅਤੇ ਰੋਡ ਤੇ ਲੰਬੇ ਜਾਮ ਲੱਗ ਗਿਆ, ਜਿਸ ਨੂੰ ਮੌਕੇ ਪਹੁੰਚੀ ਪੁਲਿਸ ਨੇ ਚਾਲੂ ਕਰਵਾਇਆ।
ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਸਵੇਰੇ 5.30 ਇੱਕਦਮ ਵੱਡਾ ਧਮਾਕਾ ਸੁਣਾਈ ਦਿੱਤਾ, ਜਦੋਂ ਮੌਕੇ ਤੇ ਜਾ ਕੇ ਵੇਖਿਆ ਤਾਂ  ਰੇਤ ਦਾ ਭਰਿਆ ਟਰਾਲਾ ਚੌਂਕ ਤੇ ਬਿਲਕੁਲ ਵਿਚਕਾਰ ਪਲਟਿਆ ਪਿਆ ਸੀ। ਲੋਕਾਂ ਨੇ ਸ਼ੀਸ਼ੇ ਤੋੜ ਕੇ ਡਰਾਈਵਰ ਨੂੰ ਜ਼ਖਮੀ ਹਾਲਤ ਵਿੱਚ ਬਾਹਰ ਕੱਢਿਆ ਗਿਆ। ਦੂਸਰੇ ਪਾਸੇ ਡਰਾਈਵਰ ਨੇ  ਜਾਣਕਾਰੀ ਦਿੱਤੀ ਕਿ ਦੋ ਟਰਾਲੇ ਅਸੀਂ ਪਠਾਨਕੋਟ ਤੋਂ ਲੈ ਕੇ ਨਿਕਲੇ ਸੀ ਮੇਰੇ ਅੱਗੇ ਸਕੂਟਰੀ ਆ ਗਈ ਜਿਸ ਨੂੰ ਬਚਾਉਂਦੇ ਹੋਏ ਟਰਾਲਾ ਪਲਟ ਗਿਆ ਹੈ ਅਤੇ ਸਾਰਾ ਟਰੈਫਿਕ ਵੀ ਜਾਮ ਹੋ ਗਿਆ। ਉਧਰ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਨੂੰ ਜਾਂਦੇ ਇਸ ਚੌਕ ਤੇ ਜਾਮ ਲੱਗਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਮ  ਖੁਲਵਾ ਕੇ ਆਵਾਜਾਈ ਚਾਲੂ ਕਰਵਾਈ।

LEAVE A REPLY

Please enter your comment!
Please enter your name here