ਪੰਜਾਬ ਚੰਡੀਗੜ੍ਹ ’ਚ ਫਿਰ ਆਈ ਧਮਕੀ ਵਾਲੀ ਈਮੇਲ/ ਪੰਜਾਬ ਸਿਵਲ ਸਕੱਤਰਰੇਤ ਨੂੰ ਬੰਬ ਉਡਾਉਣ ਦੀ ਧਮਕੀ By admin - February 19, 2026 0 1 Facebook Twitter Pinterest WhatsApp ਚੰਡੀਗੜ੍ਹ ਵਿਚ ਅਹਿਮ ਥਾਵਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਤਾਜ਼ਾ ਘਟਨਾ ਵਿਚ ਪੰਜਾਬ ਸਿਵਲ ਸਕੱਤਰੇਤ ਨੂੰ ਉਡਾਉਣ ਦੀ ਧਮਕੀ ਮਿਲੀ ਹੈ। ਇਸ ਧਮਕੀ ਵਿੱਚ ਪੰਜਾਬ ਸਕੱਤਰੇਤ ਨੂੰ ਉਡਾਉਣ ਲਈ ਦੁਪਹਿਰ 2:00 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਹਾਈ ਕੋਰਟ ਅਤੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਉਡਾਉਣ ਲਈ ਵੀ ਇੱਕ ਈਮੇਲ ਪ੍ਰਾਪਤ ਹੋਇਆ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਦੱਸਣਯੋਗ ਹੈ ਕਿ ਤਿੰਨ ਹਫ਼ਤੇ ਪਹਿਲਾਂ ਇੱਕ ਈਮੇਲ ਰਾਹੀਂ ਵੀ ਅਜਿਹੀ ਹੀ ਧਮਕੀ ਮਿਲੀ ਸੀ। ਤਾਜ਼ਾ ਧਮਕੀ ਤੋਂ ਬਾਅਦ ਚਾਰੇ ਪਾਸੇ ਫੋਰਸ ਤਾਇਨਾਤ ਕੀਤੀ ਗਈ ਹੈ, ਪੁਲਿਸ ਤਾਇਨਾਤ ਕੀਤੀ ਗਈ ਹੈ ਅਤੇ ਡੌਗ ਸਕੁਐਡ ਦੀ ਵੀ ਮਦਦ ਲਈ ਜਾ ਰਹੀ ਹੈ। ਫਿਲਹਾਲ, ਸਿਵਲ ਸਕੱਤਰੇਤ ਨੂੰ ਅਜੇ ਤੱਕ ਖਾਲੀ ਨਹੀਂ ਕਰਵਾਇਆ ਗਿਆ ਹੈ, ਕਰਮਚਾਰੀ ਆਮ ਵਾਂਗ ਕੰਮ ਕਰ ਰਹੇ ਹਨ।