ਪੰਜਾਬ ਫਰੀਦਕੋਟ ’ਚ ‘ਸਾਡੇ ਬਜ਼ੁਰਗ ਸਾਡਾ ਮਾਣ’ ਤਹਿਤ ਆਪਰੇਸ਼ਨ ਕੈਂਪ/ ਡਾ. ਬਲਜੀਤ ਕੌਰ ਨੇ ਕੀਤੇ ਮਰੀਜ਼ਾਂ ਦੇ ਮੁਫਤ ਆਪਰੇਸ਼ਨ By admin - February 19, 2026 0 2 Facebook Twitter Pinterest WhatsApp ਫਰੀਦਕੋਟ ਵਿਖੇ ਸਾਡੇ ਬਜੁਰਗ ਸਾਡਾ ਮਾਣ ਸਕੀਮ ਤਹਿਤ ਅੱਖਾਂ ਦਾ ਆਪਰੇਸ਼ਨ ਕੈਂਪ ਲਾਇਆ ਗਿਆ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਗ੍ਰਹਿ ਵਿਖੇ ਬਣੇ ਕਲੀਨਿਕ ਵਿਖੇ ਲੱਗੇ ਕੈਂਪ ਦੌਰਾਨ ਡਾ. ਬਲਜੀਤ ਕੌਰ ਵੱਲੋਂ ਮਰੀਜ਼ਾਂ ਦੇ ਆਪਰੇਸ਼ਨ ਕੀਤੇ ਗਏ। ਕੈਂਪ ਦੌਰਾਨ ਇਕ ਹਜ਼ਾਰ ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਅਤੇ 100 ਦੇ ਕਰੀਬ ਮਰੀਜ਼ਾਂ ਦੀ ਆਪਰੇਸ਼ਨ ਲਈ ਚੋਣ ਕੀਤੀ ਗਈ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਡਾਕਟਰ ਬਲਜੀਤ ਕੌਰ ਵੱਲੋਂ ਅੱਖਾਂ ਦੇ ਰੋਗਾ ਸਬੰਧੀ ਚੈਕਅੱਪ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਹਜ਼ਾਰ ਦੇ ਕਰੀਬ ਮਰੀਜ਼ਾਂ ਦੇ ਦੀਆਂ ਅੱਖਾਂ ਦੇ ਚੈਕਅੱਪ ਕੀਤੇ ਗਏ ਸਨ। ਇਸ ਦੌਰਾਨ 100 ਦੇ ਕਰੀਬ ਅਜਿਹੇ ਮਰੀਜ਼ ਪਾਏ ਗਏ ਸਨ ਜਿਨਾਂ ਨੂੰ ਅੱਗੇ ਜਾ ਕੇ ਆਪਰੇਸ਼ਨ ਦੀ ਲੋੜ ਸੀ ਜਿਸ ਵਿੱਚ ਖਾਸ ਕਰਕੇ ਚਿੱਟੇ ਮੋਤੀਏ ਦਾ ਆਪਰੇਸ਼ਨ ਅਤੇ ਅੱਖਾਂ ਵਿੱਚ ਲੈਂਸ ਪਾਉਣ ਦੇ ਓਪਰੇਸ਼ਨ ਦੀ ਲੋੜ ਸੀ। ਪਹਿਲੇ ਪੜਾਅ ਵਿੱਚੋਂ ਅੱਜ 25 ਮਰੀਜ਼ਾਂ ਨੂੰ ਵਿੱਚ ਬੁਲਾ ਕੇ ਉਹਨਾਂ ਦੇ ਆਪਰੇਸ਼ਨ ਕੀਤੇ ਗਏ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸਮੇਂ-ਸਮੇਂ ਤੇ ਉਨਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਕਿ ਅੱਖਾਂ ਦੇ ਮਰੀਜ਼ਾਂ ਦੇ ਚੈੱਕ ਅਪ ਦੇ ਕੈਂਪ ਲਗਾਏ ਜਾਣ ਜੋ ਕਿ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਲਗਾਏ ਜਾਂਦੇ ਹਨ ਅਤੇ ਇਸੇ ਦੌਰਾਨ ਹੀ ਜਿਹੜੇ ਮਰੀਜ਼ਾਂ ਨੂੰ ਆਪਰੇਸ਼ਨ ਦੀ ਲੋੜ ਹੁੰਦੀ ਹੈ। ਉਹਨਾਂ ਦੇ ਬਾਅਦ ਵਿੱਚ ਆਪਰੇਸ਼ਨ ਵੀ ਕੀਤੇ ਜਾਂਦੇ ਹਨ ਅਤੇ ਅੱਗੇ ਵੀ ਇਸ ਯਤਨ ਸਾਡੇ ਵੱਲੋਂ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੋ ਬਾਕੀ ਮਰੀਜ਼ ਬਚੇ ਹਨ ਉਨ੍ਹਾਂ ਦੇ ਅਪ੍ਰੇਸ਼ਨ ਅਗਲੇ ਪੜਾਅ ’ਚ ਕੀਤੇ ਜਾਣਗੇ।