ਗੈਂਗਸਟਰਵਾਦ ਨੂੰ ਲੈ ਕੇ ਮੰਤਰੀ ਬਲਜੀਤ ਕੌਰ ਦਾ ਬਿਆਨ/ ਤਰਨ ਤਾਰਨ ਘਟਨਾ ਸਰਕਾਰ ਦੀ ਕਾਰਵਾਈ ’ਚ ਵਿਘਣ ਦੀ ਕੋਸ਼ਿਸ਼ ਕਰਾਰ

0
2

 

ਮਲੋਟ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਤਰਨ ਤਾਰਨ ਵਿਖੇ ਸਰਪੰਚ ਕਤਲ ਮਾਮਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਇਸ ਸਬੰਧੀ ਪੁੱਛੇ ਜਾਣ ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ, ਕੁੱਝ ਲੋਕ ਇਸ ਵਿਚ ਰੁਕਾਵਟ ਪਾਉਣ ਲਈ ਅਜਿਹੀਆਂ ਘਟਨਾਵਾਂ ਅੰਜ਼ਾਮ ਦੇ  ਰਹੇ ਨੇ। ਕੈਬਨਿਟ ਮੰਤਰੀ ਮਲੋਟ ਵਿਖੇ ਡੇਢ ਕਰੋੜ ਦੀ ਲਾਗਤ ਨਾਲ ਬਣਨ ਵਾਲੀ ਗਰੀਨ ਵੈਲੀ ਸੜਕ ਦੇ ਕੰਮ ਦਾ ਉਦਘਾਟਨ ਕਰਨ ਆਏ ਸਨ।
ਸੜਕ ਦਾ ਉਦਘਾਟਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ  ਆਉਣ  ਵਾਲੇ  ਸਮੇਂ  ਵਿਚ ਸ਼ਹਿਰ  ਦੀਆਂ  ਸੜਕਾਂ ਅਤੇ  ਗਲੀਆਂ  ਤੇ  ਖਰਚ  ਕੀਤੇ  ਜਾਣਗੇ। ਮੀਡੀਆ ਵੱਲੋਂ  ਕਿਸਾਨੀ ਧਰਨਿਆਂ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਪੰਜਾਬ  ਸਰਕਾਰ ਹਮੇਸ਼ਾ ਕਿਸਾਨਾਂ ਦੀ ਹਿਤੈਸ਼ੀ ਰਹੀ ਹੈ ਅਤੇ ਕਿਸਾਨਾਂ ਨੂੰ ਲਗਾਤਾਰ ਸਹੂਲਤਾਂ ਦੇਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਪੂਰੀ ਬਿਜਲੀ ਦੇਣ ਦੇ ਨਾਲ ਨਾਲ ਨਹਿਰੀ ਪਾਣੀ ਦੇਣ ਤੋਂ ਇਲਾਵਾ ਬਹੁਤ ਸਾਰੇ ਕੰਮ ਕੀਤੇ ਹਨ।  ਪੰਜਾਬ  ਸਰਕਾਰ  ਵਲੋਂ  ਦੋ  ਡਿਪਟੀ  ਸੀ ਐਮ ਲੈਣ  ਬਾਰੇ  ਉਨ੍ਹਾਂ  ਕਿਹਾ ਕਿ ਇਸ ਬਾਰੇ ਫੈਸਲਾ ਪਾਰਟੀ ਨੇ ਹੀ ਲੈਣਾ ਹੈ।

LEAVE A REPLY

Please enter your comment!
Please enter your name here