ਖਡੂਰ ਸਾਹਿਬ ਐਸਡੀਐਮ ਨੂੰ ਮਿਲੇ ਹੜ੍ਹ ਪੀੜਤ ਕਿਸਾਨ/ ਨੁਕਸਾਨ ਦਾ ਮੁਆਵਜ਼ਾ ਛੇਤੀ ਦੇਣ ਦੀ ਮੰਗ/ ਐਸਡੀਐਮ ਵੱਲੋਂ ਮੰਗਾਂ ਮੰਨਣ ਦਾ ਭਰੋਸਾ

0
1

 

ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਜ ਖਡੂਰ ਸਾਹਿਬ ਦੇ ਐਸਡੀਐਮ ਨਾਲ ਮੁਲਾਕਾਤ ਕਰ ਕੇ ਹੜ੍ਹ ਪੀੜਤ ਕਿਸਾਨਾਂ ਨੂੰ ਤੁਰੰਤ ਮੁਆਵਜਾ ਜਾਰੀ ਕਰਨ ਦੀ ਮੰਗ ਕੀਤੀ। ਐਸਡੀਐਮ ਨਾਲ ਮਿਲਣੀ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਬੀਤੇ ਦਿਨ ਸਤਲੁਜ ਦਰਿਆ ਵਿਚ ਆਏ ਹੜ੍ਹਾਂ ਨਾਲ ਗੋਇੰਦਵਾਲ ਸਾਹਿਬ ਤੇ ਖੰਡੂਰ ਸਾਹਿਬ ਇਲਾਕੇ ਦਾ ਭਾਰੀ ਨੁਕਸਾਨ ਹੋਇਆ ਸੀ ਪਰ ਬਹੁਤ ਸਾਰੇ ਕਿਸਾਨਾਂ ਨੁੰ ਅਜੇ ਤਕ ਮੁਆਵਜਾ ਨਹੀਂ ਦਿਤਾ। ਉਨ੍ਹਾਂ ਸਰਕਾਰ ਤੋਂ ਹੜ੍ਹ ਪੀੜਤਾਂ ਨੂੰ ਮੁਆਵਜਾ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਐਸਡੀਐਮ ਨੇ ਕਿਸਾਨ ਆਗੂਆਂ ਨੂੰ ਛੇਤੀ ਮੁਆਵਜਾ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਦਾ ਭਰੋਸਾ ਦਿੱਤਾ ਹੈ।
ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਲੂਵਾਲੀਆ ਨੇ ਐਸਡੀਐਮ ਖਡੂਰ ਸਾਹਿਬ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਹੜਾਂ ਦੌਰਾਨ ਹੋਇ ਨੁਕਸਾਨ ਦਾ ਮੁਆਵਜਾ ਕਿਸਾਨਾਂ ਨੂੰ ਅਤੇ ਆਮ ਲੋਕਾਂ ਨੂੰ ਦਿੱਤਾ ਜਾਵੇ ਤਾਂ ਜੋ ਉਹ ਪਹਿਲੇ ਤਰਾਂ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣ।  ਉਹਨਾਂ ਕਿਹਾ ਕਿ ਜਲਦੀ ਇਹ ਮੁਆਵਜ਼ਾ ਨਾ ਰਿਲੀਜ਼ ਹੋਇਆ ਤਾਂ ਉਹ ਹੋਰ ਵੀ ਪ੍ਰਦਰਸ਼ਨ ਤੇਜ ਕਰਨਗੇ। ਇਸ ਮੌਕੇ ਐਸਡੀਐਮ ਖਡੂਰ ਸਾਹਿਬ ਨੇ ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਵੀ ਮੁਆਵਜਾ ਰਹਿੰਦਾ ਹੈ ਉਸ ਨੂੰ ਜਲਦੀ ਤੋਂ ਜਲਦੀ ਉਹ ਪੀੜਤ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣਗੇ।

LEAVE A REPLY

Please enter your comment!
Please enter your name here