ਬਿਕਰਮ ਮਜੀਠੀਆ ਨੇ ਸਰਪੰਚ ਮਾਮਲੇ ’ਚ ਘੇਰੀ ਸਰਕਾਰ/ ਪਰਿਵਾਰ ਨਾਲ ਪ੍ਰਗਟਾਇਆ ਦੁੱਖ/ ਮੁੱਖ ਮੰਤਰੀ ਤੇ ਡੀਜੀਪੀ ਦੇ ਅਸਤੀਫੇ ਦੀ ਕੀਤੀ ਮੰਗ

0
2

ਅਕਾਲੀ ਆਗੂ ਬਿਕਰਮ ਮਜੀਠੀਆ ਨੇ ਤਰਨਤਾਰਨ ਵਿਖੇ ਸਰਪੰਚ ਦੇ ਕਤਲ ਮਾਮਲੇ ਵਿਚ ਸਰਕਾਰ ਨੂੰ ਘੇਰਿਆ ਹੈ। ਸਰਪੰਚ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਜਿਸ ਤਰ੍ਹਾਂ ਸਰਪੰਚ ਦਾ ਏਕੇ-47 ਨਾਲ ਕਤਲ ਹੋਇਆ ਹੈ, ਉਸ ਨੇ ਅਮਨ ਕਾਨੂੰਨ ਦੀ ਸਥਿਤੀ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕਤਲ ਪੰਜਾਬ ਦੇ ਵਿਗੜੀ ਹੋਈ ਅਮਨ-ਕਾਨੂੰਨ ਦੀ ਸਥਿਤੀ ਦਾ ਸਿਖ਼ਰ ਹੈ, ਇਸ ਲਈ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੂਰੀ ਤਰ੍ਹਾਂ ਗੈਂਗਲੈਂਡ ਵਿਚ ਤਬਦੀਲ ਹੋ ਚੁੱਕਾ ਹੈ। ਹਾਲਤ ਇਹ ਹੈ ਕਿ ਇੱਥੇ ਗੁਰਦੁਆਰਾ ਸਾਹਿਬ, ਮੰਦਿਰ, ਐਸਐਸਪੀ ਦਫ਼ਤਰ, ਪੁਲਿਸ ਚੌਂਕੀਆਂ ਅਤੇ ਵਿਆਹ ਸਮਾਗਮ ਵਰਗੇ ਖੁਸ਼ੀ ਦੇ ਮੌਕੇ ਵੀ ਸੁਰੱਖਿਅਤ ਨਹੀਂ ਰਹੇ। ਉਨ੍ਹਾਂ ਕਿਹਾ ਕਿ ਥਾਣਿਆਂ ਅੰਦਰ ਬੰਬ ਬਲਾਸਟ ਅਤੇ ਮੋਹਾਲੀ ਵਰਗੇ ਸ਼ਹਿਰ ‘ਚ ਹੋਏ ਕਤਲ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਫੇਲੀਅਰ  ਦਾ ਸਬੂਤ ਹਨ। ਪੰਜਾਬ ਅੰਦਰ ਪੱਕੇ ਡੀਜੀਪੀ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਆਰਜ਼ੀ ਡੀਜੀਪੀ ਮਹਿਜ਼ ਆਪਣੀ ਕੁਰਸੀ ਬਚਾਉਣ ਤੱਕ ਸੀਮਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੱਕੇ ਡੀਜੀਪੀ ਦੀ ਜ਼ਰੂਰਤ ਹੈ ਜੋ ਅਮਨ ਕਾਨੂੰਨ ਨੂੰ ਸਹੀ ਕਰਨ ਲਈ ਸਖਤ ਫੈਸਲੇ ਲੈ ਸਕੇ।

LEAVE A REPLY

Please enter your comment!
Please enter your name here