ਬਟਾਲਾ ਸ਼ਹਿਰ ਨੂੰ ਛੇਤੀ ਮਿਲੇਗੀ ਟਰੈਫਿਕ ਤੋਂ ਨਿਜ਼ਾਤ/ 2 ਕਰੋੜ 55 ਲੱਖ ਨਾਲ ਬਣੇਗਾ ਹੰਸਲੀ ਦਾ ਪੁੱਲ/ ਵਿਧਾਇਕ ਕਲਸੀ ਨੇ ਰੱਖਿਆ ਨੀਂਹ ਪੱਥਰ

0
1

ਬਟਾਲਾ ਤੋਂ ਵਿਧਾਇਕ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਕਲਸੀ ਵੱਲੋਂ 2 ਕਰੋੜ 55 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੁੱਲ ਦਾ ਨੀਂਹ ਪੱਥਰ ਰੱਖਿਆ। ਇਸ ਪੁਲ ਦੇ ਬਣਨ ਨਾਲ ਸ਼ਹਿਰ ਦੀ ਟਰੈਫਿਕ ਸਮੱਸਿਆ ਦਾ ਹੱਲ ਹੋ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਕਲਸੀ ਨੇ ਕਿਹਾ ਕਿ ਕਰੋੜਾਂ ਰੁਪਈਆਂ ਦੀ ਲਾਗਤ ਦੇ ਨਾਲ ਬਣਨ ਵਾਲੇ ਇਸ ਪੁਲ ਨਾਲ ਸਕੂਲ ਕਾਲਜ ਆਉਣ ਜਾਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਆਮ ਜਨਤਾ ਨੂੰ ਵੱਡਾ ਫਾਇਦਾ ਹੋਏਗਾ।
ਇਸ ਦੌਰਾਨ ਅਕਾਲੀ ਦਲ ਦੀਆਂ ਰੈਲੀਆਂ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਇਹ 2022 ਵਿਚ ਵੀ ਅਕਾਲੀਆਂ ਦੀ ਸਰਕਾਰ ਆਉਣ ਦਾ ਦਾਅਵਾ ਕਰਦੇ ਸਨ ਪਰ ਨਤੀਜਿਆਂ ਨੇ ਸਾਬਤ ਕਰ ਦਿੱਤਾ ਸੀ ਕਿ ਲੋਕ ਇਨ੍ਹਾਂ ਨੂੰ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਇਹਨਾਂ ਦੀ ਸੁਨਾਮੀ ਕਦੇ ਨਹੀਂ ਆ ਸਕਦੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਅੰਦਰ ਨਸ਼ੇ ਲਿਆਂਦੇ ਅਤੇ ਬੇਅਦਬੀਆਂ ਕਰਵਾਈਆਂ ਸੀ, ਇਸ ਲਈ ਇਨ੍ਹਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ। ਕਾਰਪੋਰੇਸ਼ਨ ਚੋਣਾਂ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਸ਼ਾਇਦ ਵਿਰੋਧੀ ਨਹੀਂ ਚਾਹੁੰਦੇ ਕਿ ਬਟਾਲਾ ਵਿਚ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਕਿਉਂਕਿ ਵਿਰੋਧੀਆਂ ਨੂੰ ਪਤਾ ਹੈ ਜੇਕਰ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਤਾਂ ਫਿਰ ਝਾੜੂ ਹੀ ਚਲੂਗਾ।

LEAVE A REPLY

Please enter your comment!
Please enter your name here