ਪੰਜਾਬ ਲੁਧਿਆਣਾ ’ਚ ਏਟੀਐਮ ਅੰਦਰ ਮਹਿਲਾ ਨਾਲ ਠੱਗੀ/ ਖਾਤੇ ’ਚੋਂ 10 ਹਜ਼ਾਰ ਗਾਇਬ ਹੋਣ ਦੇ ਲਾਏ ਇਲਜ਼ਾਮ By admin - February 19, 2026 0 1 Facebook Twitter Pinterest WhatsApp ਲੁਧਿਆਣਾ ਦੇ ਸ਼ਿਮਲਾਪੁਰੀ ਦੀ ਰਹਿਣ ਵਾਲੀ ਰਮਨਪ੍ਰੀਤ ਕੌਰ ਨਾਮ ਦੀ ਮਹਿਲਾ ਨੇ ਸ਼ਹਿਰ ਦੇ ਕਰਤਾਰ ਸਿੰਘ ਸਰਾਭਾ ਮਾਰਕੀਟ ਵਿਚ ਸਥਿਤ ਨਿੱਜੀ ਬੈਂਕ ਦੇ ਏਟੀਐਮ ਅੰਦਰ ਸਾਇਬਰ ਠੱਗੀ ਹੋਣ ਦੇ ਇਲਜ਼ਾਮ ਲਾਏ ਹਨ। ਮਹਿਲਾ ਦਾ ਇਲਜਾਮ ਹੈ ਕਿ ਉਹ ਬੈਂਕ ਵਿਚੋਂ 10 ਹਜ਼ਾਰ ਰੁਪਏ ਕਢਵਾਉਣ ਲਈ ਗਈ ਸੀ ਪਰ ਪੈਸੇ ਬਾਹਰ ਨਿਕਲਣ ਵਾਲੀ ਥਾਂ ਉਤੇ ਲੋਹੇ ਦੀ ਚਿੱਪ ਲੱਗੀ ਹੋਣ ਕਾਰਨ ਨਕਦੀ ਬਾਹਰ ਨਹੀਂ ਨਿਕਲੀ। ਜਦੋਂ ਉਹ ਇਸ ਬਾਰੇ ਸਬੰਧਤ ਬੈਂਕ ਨੂੰ ਸ਼ਿਕਾਇਤ ਕਰਨ ਗਈ ਤਾਂ ਬੈਂਕ ਮੁਲਾਜਮਾਂ ਦਾ ਕਹਿਣਾ ਸੀ ਕਿ ਅਸੀਂ ਆਪਣੇ ਏਟੀਐਮ ਵਿੱਚ ਕੋਈ ਚਿੱਪ ਨਹੀਂ ਲਗਾਈ ਹੈ। ਦੂਜੇ ਪਾਸੇ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਉਤੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ।