ਪੰਜਾਬ ਪਟਿਆਲਾ ’ਚ 290 ਗ੍ਰਾਮ ਹੈਰੋਇਨ ਸਮੇਤ ਦੋ ਗ੍ਰਿਫਤਾਰ/ ਹਥਿਆਰਾਂ ਸਮੇਤ ਨਸ਼ੇ ਦੇ ਕਈ ਮਾਮਲੇ ਪਹਿਲਾਂ ਹੀ ਦਰਜ By admin - February 18, 2026 0 2 Facebook Twitter Pinterest WhatsApp ਪਟਿਆਲਾ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ 2 ਮੁਲਜਮਾਂ ਨੂੰ 290 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜਮਾਂ ਦੀ ਪਛਾਣ ਅਕਾਸ਼ ਅਤੇ ਰੋਹਿਤ ਚੀਕਾ ਵਜੋਂ ਹੋਈ ਹੈ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮਾਂ ਖਿਲਾਫ ਪਹਿਲਾਂ ਵੀ ਨਸ਼ੇ ਤੇ ਹਥਿਆਰਾਂ ਦੇ ਮਾਮਲੇ ਦਰਜ ਹਨ। ਫੜੇ ਗਏ ਮੁਲਜਮ ਪਟਿਆਲਾ ਦੇ ਡਰੱਗ ਹਾਟ ਸਪਾਟ ਮੰਨੇ ਜਾਂਦੇ ਰੋੜੀ ਕੁੱਟ ਮਹੱਲਾ ਵਿਖੇ ਸਰਗਰਗਮ ਸਨ ਅਤੇ ਬਾਹਰੋਂ ਨਸ਼ੇ ਲਿਆ ਕੇ ਇਲਾਕੇ ਅੰਦਰ ਸਪਲਾਈ ਕਰਦੇ ਸਨ। ਪੁਲਿਸ ਮੁਲਜਮਾਂ ਤੋਂ ਅਗਲੀ ਪੁਛਗਿੱਛ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਇਹਨਾਂ ਤੇ ਪਹਿਲਾਂ ਵੀ ਐਨਡੀਪੀਐਸ ਅਤੇ ਹਥਿਆਰਾਂ ਨੂੰ ਲੈ ਕੇ ਮਾਮਲੇ ਦਰਜ ਨੇ ਅਤੇ ਮੋਸਟ ਵਾਂਟਿਡ ਦੀ ਲਿਸਟ ਦੇ ਵਿੱਚ ਇਹ ਸ਼ਾਮਿਲ ਸੀ। ਡੀਐਸਪੀ ਸਤਨਾਮ ਨੇ ਦੱਸਿਆ ਕਿ ਪਟਿਆਲਾ ਦਾ ਡਰੱਗ ਹਾਟ ਸਪਾਟ ਮੰਨਿਆ ਜਾਣ ਵਾਲਾ ਰੋੜੀ ਕੁੱਟ ਮਹੱਲਾ ਵਿਖੇ ਇਹ ਸਪਲਾਈ ਕਰਦੇ ਸਨ। ਡੀਐਸ ਪੀ ਸਤਨਾਮ ਸਿੰਘ ਨੇ ਦੱਸਿਆ ਕਿ ਜੇ ਪਟਿਆਲਾ ਜੇਲ ਵਿੱਚੋਂ ਇੱਕ ਦੋਸ਼ੀ ਮਨੀਸ਼ ਰਾਜਪੂਤ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ ਕੇ ਉਸ ਕੋਲੋਂ ਵੀ 500 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਸੀ ਜੋ ਕਿ ਰੋੜੀ ਕੁੱਟ ਮਹੱਲੇ ਵਿਖੇ ਹੀ ਸਪਲਾਈ ਕਰਦਾ ਸੀ। ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਵੱਡੇ ਹਾਰਟ ਸਪੋਟ ਦੇ ਵਿੱਚ ਨਸ਼ੇ ਦੀ ਸਪਲਾਈ ਦੀ ਚੈਨ ਨੂੰ ਤੋੜਨ ਵਿੱਚ ਕਾਮਯਾਬੀ ਮਿਲੀ। ਇਸ ਇਲਾਕੇ ਵਿੱਚ ਪੁਲਿਸ ਨੇ ਪਹਿਲਾਂ ਵੀ ਤਿੰਨ ਨਸ਼ਾ ਤਸਕਰਾਂ ਦੇ ਘਰਾਂ ਨੂੰ ਤੋੜਿਆ ਸੀ।