ਪੰਜਾਬ ਪਠਾਨਕੋਟ ਚੋਰਾਂ ਨੇ ਮਜਸਿਦ ਨੂੰ ਬਣਾਇਆ ਨਿਸ਼ਾਨਾ/ ਪਿੰਡ ਆਸਾ ਬੋਨੇ ਦੀ ਘਟਨਾ/ ਪੁਲਿਸ ਨੇ ਇਮਾਮ ਦੀ ਸ਼ਿਕਾਇਤ ਤੇ ਜਾਂਚ ਆਰੰਭੀ By admin - February 18, 2026 0 1 Facebook Twitter Pinterest WhatsApp ਪਠਾਨਕੋਟ ਅੰਦਰ ਚੋਰਾਂ ਵੱਲੋਂ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਤਾਜ਼ਾ ਮਾਮਲਾ ਹਲਕਾ ਭੋਆ ਦੇ ਪਿੰਡ ਆਸਾ ਬਾਨੋ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਇਕ ਮਸਜਿਦ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਖਬਰਾਂ ਮੁਤਾਬਕ ਚੋਰਾਂ ਕੋਲ ਹਥਿਆਰ ਵੀ ਸਨ, ਜਿਨ੍ਹਾਂ ਵਿਚੋਂ ਇਕ ਹਥਿਆਰ ਚੋਰ ਮਸਜਿਦ ਅੰਦਰ ਹੀ ਭੁੱਲ ਗਏ। ਪੁਲਿਸ ਨੇ ਮਸਜਿਦ ਦੇ ਇਮਾਮ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਸਜਿਦ ਦੇ ਇਮਾਮ ਨੇ ਦੱਸਿਆ ਕਿ ਕੁਝ ਦਿਨਾਂ ਵਿੱਚ ਹੀ ਪਿੰਡ ਦੇ ਆਲੇ ਦੁਆਲੇ ਚੋਰੀ ਦੀਆਂ ਵਾਰਦਾਤਾਂ ਵਿੱਚ ਕਾਫੀ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਚੋਰਾਂ ਵੱਲੋਂ ਕੁਝ ਦਿਨ ਪਹਿਲੇ ਹੀ ਮਸਜਿਦ ਨੇੜੇ ਬਣੇ ਮੰਦਿਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਜਿਥੇ ਮੰਦਿਰ ਵਿਚੋਂ ਮਾਤਾ ਦੀ ਮੂਰਤੀ ਤੋਂ ਗਹਿਣੇ ਚੋਰੀ ਕੀਤੇ ਗਏ ਸਨ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਅਜਿਹੇ ਮਾੜੇ ਅਨਸਰਾਂ ਨੂੰ ਫੜ ਕੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕ ਸੁਖ ਦਾ ਸਾਹ ਲੈ ਸਕਣ।