ਪੰਜਾਬ ਆਨੰਦਪੁਰ ਸਾਹਿਬ ’ਚੋਂ ਮੀਟ ਦੁਕਾਨਾਂ ਬੰਦ ਕਰਨ ਦੇ ਹੁਕਮ/ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹੱਦ ਤੋਂ ਬਾਹਰ ਜਾਣ ਲਈ ਕਿਹਾ/ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੇ ਮੱਦੇਨਜ਼ਰ ਚੁੱਕੇ ਕਦਮ By admin - February 18, 2026 0 2 Facebook Twitter Pinterest WhatsApp ਸ੍ਰੀ ਆਨੰਦਪੁਰ ਸਾਹਿਬ ਨੂੰ ਪਵਿੱਤਰ ਨਗਰੀ ਦਾ ਦਰਜਾ ਦੇਣ ਤੋਂ ਬਾਅਦ ਪ੍ਰਸ਼ਾਸਨ ਨੇ ਮੀਟ ਤੇ ਨਸ਼ੀਲੇ ਪਦਾਰਥਾਂ ਦੀਆਂ ਦੁਕਾਨਾਂ ਨੂੰ ਹਟਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਸ੍ਰੀ ਅਨੰਦਪੁਰ ਸਾਹਿਬ ਐਸਡੀਐਮ ਜਸਪ੍ਰੀਤ ਸਿੰਘ ਤੇ ਡੀਐਸਪੀ ਜਸ਼ਨਪਦੀਪ ਸਿੰਘ ਨੇ ਆਪਣੀ ਟੀਮ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਮਿਊਸੀਪਲ ਕੌਂਸਲ ਹੱਦ ਦੇ ਅੰਦਰ ਲੱਗੀਆਂ ਮੀਟ ਮਾਸ ਦੀਆ ਦੁਕਾਨਾਂ ਤੇ ਜਾ ਕੇ ਉਹਨਾਂ ਨੂੰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀ ਹੱਦ ਤੋਂ ਬਾਹਰ ਜਾਣ ਲਈ ਹੁਕਮ ਦਿੱਤੇ। ਦੱਸ ਦਈਏ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਨਗਰੀ ਦਾ ਦਰਜਾ ਦੇਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਵਿੱਚ ਇਸ ਪਵਿੱਤਰ ਨਗਰੀ ਦੇ ਵਿੱਚ ਨਾ ਤਾਂ ਮੀਟ ਮਾਸ ਦੀਆਂ ਦੁਕਾਨਾਂ ਹੋ ਸਕਦੀਆਂ ਨੇ ਨਾ ਹੀ ਕੋਈ ਨਸ਼ਾ ਵਿੱਕ ਸਕਦਾ ਹੈ ਜਿਸ ਨੂੰ ਦੇਖਦਿਆਂ ਹੋਇਆਂ ਪ੍ਰਸ਼ਾਸਨ ਵੱਲੋਂ ਇਹਨਾਂ ਸਾਰੇ ਦੁਕਾਨਦਾਰਾਂ ਨਾਲ ਇੱਕ ਮੀਟਿੰਗ ਕਰਕੇ ਇਹਨਾਂ ਨੂੰ ਆਦੇਸ਼ ਤੇ ਟਾਈਮ ਦਿੱਤਾ ਗਿਆ ਸੀ ਪਰ ਲੇਕਿਨ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਹਨਾਂ ਵੱਲੋਂ ਲਗਾਤਾਰ ਹਦੂਦ ਦੇ ਅੰਦਰ ਦੁਕਾਨਾਂ ਚਲਾਈਆਂ ਜਾ ਰਹੀਆਂ ਸਨ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਤੇ ਪੁਲਿਸ ਨੇ ਇਹ ਕੜਾ ਐਕਸ਼ਨ ਲਿਆ ਹੈ।