ਪੰਜਾਬ ਗੁਰਦਾਸਪੁਰ ਜ਼ਿਲ੍ਹਾ ਕਚਹਿਰੀਆਂ ਬਾਹਰੋਂ ਮੋਟਰ ਸਾਇਕਲ ਚੋਰੀ/ ਦਿਨ-ਦਿਹਾੜੇ ਵਾਪਰੀ ਘਟਨਾ ਤੋਂ ਪੁਲਿਸ ਮੁਸ਼ਤੈਦੀ ’ਤੇ ਉੱਠੇ ਸਵਾਲ By admin - February 18, 2026 0 1 Facebook Twitter Pinterest WhatsApp ਗੁਰਦਾਸਪੁਰ ਜ਼ਿਲ੍ਹਾ ਕਚਹਿਰੀਆਂ ਦੇ ਬਾਹਰ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਤਰੀਕ ਭੁਗਤਣ ਆਏ ਸ਼ਿਵ ਸੈਨਾ ਆਗੂ ਦੇ ਗੰਨਮੈਨ ਦਾ ਮੋਟਰ ਸਾਈਕਲ ਚੋਰੀ ਹੋ ਗਿਆ। ਸ਼ਿਵ ਸੈਨਾ ਆਗੂ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਗੰਨਮੈਨ ਨੇ ਆਪਣਾ ਮੋਟਰ ਸਾਇਕਲ ਅਦਾਲਤਾਂ ਦੇ ਗੇਟ ਦੇ ਬਾਹਰ ਖੜ੍ਹਾ ਕੀਤਾ ਸੀ, ਜਿੱਥੋਂ ਮੋਟਰ ਸਾਇਕਲ ਭੇਦਭਰੀ ਹਾਲਤ ਵਿਚ ਗਾਇਬ ਹੋ ਗਿਆ ਹੈ। ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਹਰਵਿੰਦਰ ਸਿੰਘ ਸੋਨੀ ਨੇ ਅਦਾਲਤਾਂ ਦੇ ਬਾਹਰੋਂ ਚੋਰੀ ਹੋਣ ਤੇ ਪੁਲਿਸ ਦੀ ਮੁਸ਼ਤੈਦੀ ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਵਾਲਿਆਂ ਦੇ ਵਹੀਕਲ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਜਨਤਾ ਦਾ ਕੀ ਹੋਵੇਗਾ। ਸ਼ਿਵ ਸੈਨਾ ਆਗੂ ਨੇ ਪ੍ਰਸ਼ਾਸਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹਨਾਂ ਦੀ ਕਚਹਿਰੀ ਵਿੱਚ ਤਾਰੀਖ ਸੀ ਤਾਂ ਉਹਨਾਂ ਦੇ ਗਨਮੈਨ ਵੀ ਉੱਥੇ ਮੌਜੂਦ ਸਨ ਜਿਨ੍ਹਾ ਵਿੱਚੋਂ ਇੱਕ ਗੁਰਮੁਖ ਸਿੰਘ ਦਾ ਮੋਟਰਸਾਈਕਲ ਜਿਲਾ ਕਚਹਿਰੀਆਂ ਦੇ ਗੇਟ ਦੇ ਬਾਹਰੋਂ ਦਿਣਦਿਹਾੜੇ ਚੋਰੀ ਹੋ ਗਿਆ ਜਦਕਿ ਇਹਨਾਂ ਕਚਹਿਰੀਆਂ ਦੇ ਸਾਹਮਣੇ ਐਸਐਸਪੀ ਅਤੇ ਡੀਸੀ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰ ਹੋਣ ਕਾਰਨ ਸਿਕਿਓਰਟੀ ਦਾ ਵੀ ਵਿਆਪਕ ਪ੍ਰਬੰਧ ਕੀਤਾ ਗਿਆ ਹੈ ਅਤੇ ਪੀਸੀਆਰ ਵਾਲੇ ਵੀ ਇੱਥੇ ਘੁੰਮਦੇ ਰਹਿੰਦੇ ਹਨ। ਬਾਵਜੂਦ ਇਸਦੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਦਿਨ-ਦਿਹਾੜੇ ਇੱਕ ਪੁਲਿਸ ਮੁਲਾਜ਼ਮ ਦਾ ਹੀ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ ਹਨ ਤਾਂ ਆਮ ਲੋਕਾਂ ਦੀਆਂ ਜਾਇਦਾਦਾਂ ਅਤੇ ਸਮਾਨ ਦਾਤਾ ਰੱਬ ਹੀ ਰਾਖਾ ਹੈ।