ਲੁਧਿਆਣਾ ’ਚ ਵਿਧਾਇਕ ਵੱਲੋਂ ਸੜਕ ਦੇ ਨਾਮਕਰਨ/ ਗੁਰਦੁਆਰਾ ਸਾਹਿਬ ਨੂੰ ਜਾਂਦੀ ਦਾ ਬਦਲਿਆ ਨਾਮ/ ਬਾਬਾ ਦੀਪ ਸਿੰਘ ਮਾਰਗ ਵਜੋਂ ਜਾਣੀ ਜਾਵੇਗੀ ਸੜਕ

0
1

 

ਲੁਧਿਆਣਾ ਦੇ ਇਤਿਹਾਸਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਨੂੰ ਜਾਣ ਵਾਲੀ ਸੜਕ ਦਾ ਨਾਮ ਹੁਣ ਬਾਬਾ ਦੀਪ ਸਿੰਘ ਮਾਰਗ ਰੱਖਿਆ ਜਾਵੇਗਾ। ਇਸ ਸਬੰਧੀ ਐਲਾਨ ਆਤਮ ਨਗਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕੀਤਾ। ਉਹ ਅੱਜ ਇੱਥੇ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਨਾਮ ‘ਤੇ ਸੜਕ ਦਾ ਨਾਮਕਰਨ ਕਰਨ ਲਈ ਨੀਂਹ ਪੱਥਰ ਰੱਖਣ ਆਏ ਸਨ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਬਾਬਾ ਦੀਪ ਸਿੰਘ ਨੇ ਸਾਨੂੰ ਇਹ ਸੇਵਾ ਸੌਂਪੀ ਹੈ।
ਇਸ ਸੜਕ ਦੇ ਨਾਮਕਰਨ ਤੋਂ ਬਾਅਦ ਹੁਣ ਇਸ ਸੜਕ ਨੂੰ ਬਾਬਾ ਦੀਪ ਸਿੰਘ ਮਾਰਗ ਵਜੋਂ ਜਾਣਿਆ ਜਾਵੇਗਾ। ਇਸ ਪ੍ਰਸਤਾਵ ਨੂੰ ਕੱਲ੍ਹ ਨਗਰ ਨਿਗਮ ਹਾਊਸ ਨੇ ਮਨਜ਼ੂਰੀ ਦੇ ਦਿੱਤੀ ਸੀ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਕਮੇਟੀ ਦੇ ਸਾਰੇ ਮੈਂਬਰ ਮੌਜੂਦ ਰਹੇ। ਦੱਸਣਯੋਗ ਹੈ ਕਿ ਸੰਗਤ ਵੱਲੋਂ ਕਾਫੀ ਸਮੇਂ ਤੋਂ ਇਸ ਸੜਕ ਦਾ ਨਾਮ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਰੱਖਣ ਦੀ ਮੰਗ ਉੱਠ ਰਹੀ ਸੀ, ਜਿਸ ਨੂੰ ਵੇਖਦਿਆਂ ਨਗਰ ਨਿਗਮ ਨੇ ਇਹ ਫੈਸਲਾ ਲਿਆ ਹੈ। ਵਿਧਾਇਕ ਕੁਲਵੰਤ ਸਿੰਘ ਨੇ ਇਸ ਕੰਮ ਲਈ ਇਲਾਕੇ ਦੇ ਸੰਗਤ ਨੂੰ ਵਧਾਈ ਦਿੱਤੀ ਹੈ।

LEAVE A REPLY

Please enter your comment!
Please enter your name here