ਪੰਜਾਬ ਡਾ. ਰਾਜ ਕੁਮਾਰ ਵੇਰਕਾ ਦਾ ਬਿੱਟੂ ਦੇ ਬਿਆਨ ’ਤੇ ਤੰਜ਼/ ਪੰਜਾਬੀਆਂ ਨੂੰ ਗਾਲੀ ਦੇਣ ਦੇ ਲਾਏ ਇਲਜ਼ਾਮ/ ਕਿਹਾ, ਬਿੱਟੂ ਖਿਲਾਫ ਕਾਰਵਾਈ ਜਾਂ ਮੁਆਫੀ ਮੰਗੇ ਭਾਜਪਾ By admin - February 18, 2026 0 1 Facebook Twitter Pinterest WhatsApp ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਤਾਜ਼ਾ ਬਿਆਨਾਂ ’ਤੇ ਸਿਆਸਤ ਗਰਮਾ ਗਈ ਹੈ। ਸੀਨੀਅਰ ਕਾਂਗਰਸੀ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਬਿੱਟੂ ਤੇ ਤੰਜ਼ ਕੱਸਿਆ ਹੈ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਨੇ ਚਮਚਾਗਿਰੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਬਿੱਟੂ ਦੇ ਰਾਜ ਸਭਾ ਮੈਂਬਰੀ ਦਾ ਸਮਾਂ ਖਤਮ ਹੋ ਰਿਹਾ ਹੈ, ਜਿਸ ਦੇ ਚਲਦਿਆਂ ਉਹ ਆਪਣੀ ਵਿਦਾਈ ਬਚਾਉਣ ਲਈ ਅਜਿਹੇ ਬਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਬਾਰੇ ਬਿਆਨ ਦੇ ਕੇ ਰਵਨੀਤ ਬਿੱਟੂ ਨੇ ਕਿਸਾਨਾਂ ਦੇ ਪੰਜਾਬੀਆਂ ਦਾ ਅਪਮਾਨ ਕੀਤਾ ਹੈ, ਇਸ ਲਈ ਭਾਜਪਾ ਨੂੰ ਬਿੱਟੂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਡਾ. ਵੇਰਕਾ ਨੇ ਕਿਹਾ ਕਿ ਸਿਆਸਤ ਵਿੱਚ ਉਨ੍ਹਾਂ ਨੇ ਅਜੇ ਤੱਕ ਕਿਸੇ ਨੇਤਾ ਨੂੰ ਇਸ ਤਰ੍ਹਾਂ ਡਿੱਗਦੇ ਨਹੀਂ ਵੇਖਿਆ, ਜਿਵੇਂ ਅੱਜਕੱਲ੍ਹ ਬਿੱਟੂ ਡਿੱਗ ਰਹੇ ਹਨ। ਉਨ੍ਹਾਂ ਅਨੁਸਾਰ, ਇਸ ਦਾ ਮੁੱਖ ਕਾਰਨ ਇਹ ਹੈ ਕਿ ਬਿੱਟੂ ਦੀ ਰਾਜਸਭਾ ਦੀ ਮਿਆਦ ਖਤਮ ਹੋ ਰਹੀ ਹੈ ਅਤੇ ਇਹ ਚਰਚਾ ਵੀ ਚੱਲ ਰਹੀ ਹੈ ਕਿ ਭਾਜਪਾ ਹੁਣ ਉਨ੍ਹਾਂ ਨੂੰ ਵਿਦਾਈ ਦੇ ਮੂਡ ‘ਚ ਹੈ। ਇਸੇ ਡਰ ਅਤੇ ਸਵਾਰਥ ਦੇ ਚਲਦੇ ਉਹ ਕਦੇ ਰਾਹੁਲ ਗਾਂਧੀ ਤੇ ਅਤੇ ਕਦੇ ਪ੍ਰਿਅੰਕਾ ਗਾਂਧੀ ‘ਤੇ ਬੇਬੁਨਿਆਦ ਹਮਲੇ ਕਰ ਰਹੇ ਹਨ। ਉਨ੍ਹਾਂ ਬਿੱਟੂ ਵੱਲੋਂ ਦਿੱਤੇ ਗਏ ਉਸ ਬਿਆਨ ਦੀ ਵੀ ਤਿੱਖੀ ਨਿੰਦਾ ਕੀਤੀ, ਜਿਸ ਵਿੱਚ ਕਿਸਾਨਾਂ ਨੂੰ ਖਾਲਿਸਤਾਨੀ ਕਹਿਣ ਵਰਗੇ ਇਸ਼ਾਰੇ ਕੀਤੇ ਗਏ। ਡਾ. ਵੇਰਕਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਭਾਸ਼ਾ ਨਾਲ ਨਿਵਾਜ਼ਣਾ, ਅਸਲ ਵਿੱਚ ਪੂਰੇ ਪੰਜਾਬ ਨੂੰ ਗਾਲੀ ਦੇਣ ਬਰਾਬਰ ਹੈ। ਉਨ੍ਹਾਂ ਮੰਗ ਕੀਤੀ ਕਿ ਭਾਜਪਾ ਨੂੰ ਤੁਰੰਤ ਪੰਜਾਬ ਦੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਬਿੱਟੂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਕਾਂਗਰਸ ਪਾਰਟੀ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਵੇਰਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨ ਅੰਦੋਲਨਾਂ ਦੇ ਨਾਲ ਖੜੀ ਰਹੀ ਹੈ। ਕਿਸਾਨਾਂ ਦੀਆਂ ਸਮੱਸਿਆਵਾਂ ਜਿੱਥੇ ਵੀ ਉੱਭਰੀਆਂ, ਉੱਥੇ ਕਾਂਗਰਸ ਨੇ ਮੋਰਚਾ ਸੰਭਾਲਿਆ। ਇਸੇ ਕਾਰਨ ਭਾਜਪਾ ਸਰਕਾਰ ਨੂੰ ਕਿਸਾਨਾਂ ਦੇ ਅੱਗੇ ਝੁਕਣਾ ਪਿਆ ਅਤੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣੇ ਪਏ। ਨਵਜੋਤ ਕੌਰ ਸਿੱਧੂ ਬਾਰੇ ਪੁੱਛੇ ਸਵਾਲ ‘ਤੇ ਡਾ. ਵੇਰਕਾ ਨੇ ਸਾਫ਼ ਕਿਹਾ ਕਿ ਪਾਰਟੀ ਨੇ ਉਸਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ, ਹੁਣ ਉਸ ਦੇ ਬਿਆਨਾਂ ਨਾਲ ਕਾਂਗਰਸ ਦਾ ਕੋਈ ਲੈਣਾ-ਦੇਣਾ ਨਹੀਂ।