ਆਨੰਦਪੁਰ ਪੁਲਿਸ ਵੱਲੋਂ ਦੇਹ ਵਪਾਰ ਦਾ ਪਰਦਾਫਾਸ਼/ ਨੈਣਾ ਦੇਵੀ ਰੋਡ ’ਤੇ ਹੋਟਲ ਚ ਮਾਰਿਆ ਛਾਪਾ/ ਤਿੰਨ ਔਰਤਾਂ ਛੁਡਵਾਈਆਂ, ਹੋਟਲ ਮਾਲਕ ਗ੍ਰਿਫਤਾਰ

0
1

ਸ੍ਰੀ ਆਨੰਦਪੁਰ ਸਾਹਿਬ ਪੁਲਿਸ ਨੇ ਇਲਾਕੇ ਅੰਦਰ ਦੇਹ-ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਨੈਣਾ ਦੇਵੀ ਰੋਡ ਤੇ ਸਥਿਤ ਇਕ ਹੋਟਲ ਵਿਚ ਛਾਪੇਮਾਰੀ ਕਰ ਕੇ ਉੱਥੋਂ ਤਿੰਨ ਔਰਤ ਸਮੇਤ ਇਕ ਸਖਸ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਇੱਥੇ ਸਥਿਤ ਹੋਟਲ ਅੰਦਰ ਗਲਤ ਗਤੀਵਿਧੀਆਂ ਹੋਣ ਦੀ ਸੂਹ ਮਿਲੀ ਸੀ, ਇਸ ਤੋਂ ਬਾਅਦ ਪੁਲਸ ਨੇ ਰੇਡ ਕਰ ਕੇ ਤਿੰਨ ਔਰਤਾਂ ਨੂੰ ਛੁਡਵਾਇਆ ਹੈ। ਪੁਲਿਸ ਨੇ ਹੋਟਲ ਮਾਲਕ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸੰਬੰਧੀ ਜਾਣਕਾਰੀ ਥਾਣਾ ਮੁਖੀ ਦਾਨਿਸ਼ਵਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਰੋਜ਼ਾਨਾਂ ਦੀ ਤਰ੍ਹਾਂ ਪੈਟਰੋਲਿੰਗ ‘ਤੇ ਸੀ, ਜਦੋਂ ਉਨ੍ਹਾਂ ਨੂੰ ਭਰੋਸੇਯੋਗ ਗੁਪਤ ਸੂਤਰਾਂ ਤੋਂ ਸੂਚਨਾ ਮਿਲੀ ਕਿ ਨੈਣਾ ਦੇਵੀ ਰੋਡ ਉੱਪਰ ਸਥਿਤ ‘ਸ਼ੇਰੇ ਪੰਜਾਬ’ ਨਾਮਕ ਹੋਟਲ ਵਿੱਚ ਦੇਹ ਵਪਾਰ ਦਾ ਗੈਰਕਾਨੂੰਨੀ ਧੰਦਾ ਚਲਾਇਆ ਜਾ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਪੁਲੀਸ ਨੇ ਤੁਰੰਤ ਛਾਪੇਮਾਰੀ ਕੀਤੀ।
ਛਾਪੇਮਾਰੀ ਦੌਰਾਨ ਮੌਕੇ ‘ਤੇ ਤਿੰਨ ਪੀੜਤ ਔਰਤਾਂ ਨੂੰ ਛੁਡਵਾਇਆ ਗਿਆ, ਜਦਕਿ ਮੁਲਜ਼ਮ ਗੁਰਮੁਖ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਮੁਕੱਦਮਾ ਨੰਬਰ 32 ਅਧੀਨ ਧਾਰਾ 3, 4 ਅਤੇ 5 ਇਮੋਰਲ ਟਰੈਫਿਕਿੰਗ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਇਕ ਪਵਿੱਤਰ ਧਾਰਮਿਕ ਸ਼ਹਿਰ ਹੈ ਅਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲੀਸ ਨਾਲ ਸਾਂਝੀ ਕਰਨ। ਸੂਚਨਾ ਦੇਣ ਵਾਲੇ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here