ਪੰਜਾਬ ਅੰਮ੍ਰਿਤਸਰ ’ਚ ਬੱਸ ਤੇ ਐਕਟਿਵਾ ਵਿਚਾਲੇ ਟੱਕਰ/ ਹਾਦਸੇ ’ਚ ਐਕਟਿਵਾ ਸਵਾਰ ਔਰਤ ਗੰਭੀਰ ਜ਼ਖਮੀ By admin - February 18, 2026 0 1 Facebook Twitter Pinterest WhatsApp ਅੰਮ੍ਰਿਤਸਰ ਦੇ ਥਾਣਾ ਕੰਟੋਨਮੈਂਟ ਅਧੀਨ ਆਉਂਦੇ ਇਲਾਕੇ ਬਾਲਮੀਕ ਚੌਂਕ ਨੇੜੇ ਵਾਪਰੇ ਸੜਕ ਹਾਦਸੇ ਵਿਚ ਇਕ ਔਰਤ ਗੰਭੀਰ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ ਭਗਵੰਤ ਕੌਰ ਨਾਮ ਦੀ ਔਰਤ ਐਕਟਿਵਾ ਉਤੇ ਸਵਾਰ ਹੋ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਬਾਅਦ ਵਾਪਸ ਪਰਤ ਰਹੀ ਸੀ ਕਿ ਰਸਤੇ ਵਿਚ ਇਕ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਦ ਬੱਸ ਚਾਲਕ ਮੌਕੇ ਤੇ ਫਰਾਰ ਹੋ ਗਿਆ। ਪੁਲਿਸ ਨੇ ਪੀੜਤਾ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤਾ ਦੇ ਪੁੱਤਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਮਾਂ ਐਕਟਿਵਾ ‘ਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੀ ਸੀ, ਜਦੋਂ ਉਹ ਐਸਬੀਐਸ ਨਰਸਿਗੰ ਕਾਲਜ ਨੇੜੇ ਪਹੁੰਚੀ ਤਾਂ ਇਕ ਬੱਸ ਨੇ ਵਾਲਮੀਕਿ ਚੌਕ ‘ਤੇ ਉਸਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ। ਉਨ੍ਹਾਂ ਕਿਹਾ ਕਿ ਬੱਸ ਡਰਾਈਵਰ ਉਸਨੂੰ ਜ਼ਖਮੀ ਛੱਡ ਕੇ ਬੱਸ ਲੈ ਕੇ ਭੱਜ ਗਿਆ। ਉਸਨੇ ਕਿਹਾ ਕਿ ਨੇੜਲੇ ਲੋਕਾਂ ਨੇ ਉਸਨੂੰ ਤੁਰੰਤ ਚੁੱਕਿਆ ਅਤੇ ਨੇੜਲੇ ਹਸਪਤਾਲ ਲੈ ਗਏ। ਸਾਰੀ ਘਟਨਾ ਨੇੜਲੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਉਸਨੇ ਛਾਉਣੀ ਪੁਲਿਸ ਸਟੇਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ। ਐਸਐਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਐਸਬੀਐਸ ਨਰਸਿੰਗ ਕਾਲਜ ਦੀ ਬੱਸ ਅਤੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।