ਅਬੋਹਰ ’ਚ ਵਿਆਹ ਕਰਨ ਪਹੁੰਚੀ 2 ਬੱਚਿਆਂ ਦੀ ਮਾਂ/ ਕਰਨਾਟਕਾਂ ਤੋਂ 2100 ਕਿਲੋਮੀਟਰ ਦਾ ਤੈਅ ਕੀਤਾ ਸਫਰ

0
1

ਕਹਿੰਦੇ ਨੇ ਪਿਆਰ ਕਰਨ ਵਾਲਿਆਂ ਲਈ ਕੋਈ ਸਰਹੱਦ ਨਹੀਂ ਹੁੰਦੀ, ਇਸ ਦੀ ਮਿਸਾਲ ਅਬੋਹਰ ਵਿਖੇ ਵੇਖਣ ਨੂੰ ਮਿਲੀ ਹੈ, ਜਿੱਥੇ ਇਕ 2 ਬੱਚਿਆਂ ਦੀ ਮਾਂ 2100 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਪ੍ਰੇਮੀ ਨਾਲ ਵਿਆਹ ਕਰਵਾਉਣ ਆਈ ਹੈ। ਖਬਰਾਂ ਮੁਤਾਬਕ ਕਰਨਾਟਕਾ ਦੀ ਰਹਿਣ ਵਾਲੀ ਚਾਂਦਨੀ ਨਾਮ ਦੀ ਔਰਤ ਨੂੰ ਅਬੋਹਰ ਦੇ ਸੋਨੂੰ ਨਾਮ ਦੇ ਸਖਸ਼ ਨਾਲ ਆਨਲਾਈਨ ਗੇਮ ਰਾਹੀਂ ਪਿਆਰ ਹੋਇਆ ਸੀ, ਜਿਸ ਤੋਂ ਬਾਅਦ ਉਹ ਦੋ ਬੱਚਿਆਂ ਸਮੇਤ ਅਬੋਹਰ ਪਹੁੰਚ ਗਈ। ਇਸ ਦੀ ਭਿਣਕ ਪੈਣ ਤੋਂ ਬਾਅਦ ਕਰਨਾਟਕਾ ਪੁਲਿਸ ਵੀ ਅਬੋਹਰ ਪਹੁੰਚੀ ਉਸ ਵੱਲੋਂ ਆਪਣੇ ਪ੍ਰੇਮੀ ਨਾਲ ਰਹਿਣ ਦੇ ਬਿਆਨ ਤੋਂ ਬਾਅਦ ਪੁਲਿਸ ਨੂੰ ਵਾਪਸ ਪਰਤਣਾ ਪਿਆ ਹੈ।
ਦੱਸ ਦੇਈਏ ਕਿ ਕਰਨਾਟਕ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਦੋ ਮਾਸੂਮ ਬੱਚਿਆਂ ਸਮੇਤ ਕਰੀਬ 2100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਬੋਹਰ ਦੇ ਨੌਜਵਾਨ ਕੋਲ ਪਹੁੰਚ ਗਈ। ਦੋਵਾਂ ਦੀ ਮੁਲਾਕਾਤ ਇੱਕ ਆਨਲਾਈਨ ਗੇਮ ‘ਫ੍ਰੀ ਫਾਇਰ’ ਰਾਹੀਂ ਹੋਈ ਸੀ, ਜੋ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਮਹਿਲਾ ਤੇ ਬੱਚਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਤੋਂ ਬਾਅਦ ਕਰਨਾਟਕ ਪੁਲਿਸ ਅਬੋਹਰ ਦੀ ਸਿਟੀ-2 ਪੁਲਿਸ ਨੂੰ ਨਾਲ ਲੈ ਕੇ ਨੌਜਵਾਨ ਦੇ ਘਰ ਪਹੁੰਚੀ ਪਰ ਮਹਿਲਾ ਨੇ ਵਾਪਸ ਜਾਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਉਸ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਇੱਥੇ ਆਈ ਹੈ ਅਤੇ ਹੁਣ ਸੋਨੂੰ ਨਾਲ ਹੀ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹੈ।
ਚਾਂਦਨੀ ਦੇ ਦੱਸਣ ਮੁਤਾਬਕ  ਉਸ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਕਰੀਬ ਇੱਕ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਇਸੇ ਦੌਰਾਨ ਮੋਬਾਈਲ ‘ਤੇ ‘ਫ੍ਰੀ ਫਾਇਰ’ ਗੇਮ ਖੇਡਦੇ ਹੋਏ ਉਸ ਦੀ ਪਛਾਣ ਅਬੋਹਰ ਦੇ ਠਾਕਰ ਆਬਾਦੀ ਨਿਵਾਸੀ ਸੋਨੂੰ ਨਾਲ ਹੋਈ। ਪੰਜ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਦੋਵਾਂ ਨੇ ਇਕੱਠੇ ਰਹਿਣ ਦਾ ਫੈਸਲਾ ਕੀਤਾ ਅਤੇ 8 ਜਨਵਰੀ ਨੂੰ ਉਹ ਆਪਣੀ ਮਾਂ ਨੂੰ ਝੂਠ ਬੋਲ ਕੇ ਘਰੋਂ ਨਿਕਲੀ ਅਤੇ ਦਿੱਲੀ ਹੁੰਦੇ ਹੋਏ ਅਬੋਹਰ ਪਹੁੰਚ ਗਈ।
ਉਧਰ ਸੋਨੂੰ ਦੇ ਪਰਿਵਾਰ ਨੇ ਵੀ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਹੈ। ਪਰਿਵਾਰ ਦੇ ਦੱਸਣ ਮੁਤਾਬਕ ਉਹ ਮੂਲ ਰੂਪ ਵਿੱਚ ਯੂਪੀ ਦੇ ਗੋਰਖਪੁਰ ਦਾ ਰਹਿਣ ਵਾਲੇ ਹਨ ਅਤੇ 18 ਸਾਲਾਂ ਤੋਂ ਅਬੋਹਰ ਵਿੱਚ ਕਿਰਾਏ ‘ਤੇ ਰਹਿ ਰਹੇ ਹਨ। ਪਰਿਵਾਰ ਨੇ ਕਿਹਾ ਕਿ  ਜੇਕਰ ਸੋਨੂੰ ਇਸ ਰਿਸ਼ਤੇ ਤੋਂ ਖ਼ੁਸ਼ ਹੈ, ਤਾਂ ਉਨ੍ਹਾਂ ਨੂੰ ਵੀ ਕੋਈ ਇਤਰਾਜ਼ ਨਹੀਂ ਹੈ।  ਇਸ ਅਨੌਖੇ ਪ੍ਰੇਮ ਵਿਆਹ ਦੀ ਇਲਾਕੇ ਅੰਦਰ ਚਰਚਾ ਹੋ ਰਹੀ ਹੈ।

LEAVE A REPLY

Please enter your comment!
Please enter your name here