ਫਰੀਦਕੋਟ ’ਚ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ/ ਫੌਜੀ ਟਰੱਕ ਨਾਲ ਮੋਟਰ ਸਾਈਕਲ ਨੂੰ ਮਾਰੀ ਟੱਕਰ

0
1

 

ਫਰੀਦਕੋਟ ਦੇ ਸਾਦਿਕ ਰੋਡ ਉਤੇ ਦੇਰ ਸ਼ਾਮ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਦੋਵੇਂ ਮ੍ਰਿਤਕਾ ਦੀ ਪਛਾਣ ਹਰਸਾਂਝ ਸਿੰਘ ਅਤੇ ਧੀਰਜ ਵਾਸੀ ਪਿੰਡ ਝੋਟਿਆਵਾਲਾ ਵਜੋਂ ਹੋਈ ਹੈ ਜੋ ਬਾਰਵੀਂ ਜਮਾਤ ਦੇ ਵਿਦਿਆਰਥੀ ਸਨ ਅਤੇ ਟਿਊਸ਼ਨ ਪੜ੍ਹ ਕੇ ਘਰ ਪਰਤ ਰਹੇ ਸੀ ਕਿ ਰਸਤੇ ਵਿਚ ਇਕ ਫੌਜੀ ਟਰੱਕ ਨੇ ਉਨ੍ਹਾਂ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਪੁਲਿਸ ਨੇ ਟਰੱਕ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫਿਲਹਾਲ ਪੁਲਿਸ ਵੱਲੋਂ ਦੋਨਾਂ ਬੱਚਿਆਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਫੌਜੀ ਟਰੱਕ ਨੂੰ ਵੀ ਕਬਜ਼ੇ ਚ ਲੈੱਕੇ ਅਗਲੀ ਕਾਰਵਾਈ ਆਰੰਭ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਦੋਨੋਂ ਬੱਚੇ ਇਕੱਲੇ ਇਕੱਲੇ ਸਨ ਜੋ ਕਿ ਫਰੀਦਕੋਟ ਤੋਂ ਟਿਊਸ਼ਨ ਪੜ੍ ਕੇ ਵਾਪਸ ਪਿੰਡ ਜਾ ਰਹੇ ਸਨ।
ਉਹਨਾਂ ਦੱਸਿਆ ਕਿ ਮਿਲਟਰੀ ਟਰੱਕ ਵਾਲੇ ਦੀ ਪੂਰੀ ਗਲਤੀ ਹੈ ਕਿਉਂਕਿ ਉਸਨੇ ਟਰੱਕ ਮੋੜਨ ਤੋਂ ਪਹਿਲਾਂ ਸਾਹਮਣੇ ਨਹੀਂ ਦੇਖਿਆ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ। ਉਹਨਾਂ ਕਿਹਾ ਕਿ ਪਰਿਵਾਰ ਇਸ ਵਕਤ ਬਹੁਤ ਜਿਆਦਾ ਸਦਮੇ ਵਿੱਚ ਹੈ ਕਿਉਂਕਿ ਉਹਨਾਂ ਦੇ ਦੋਹਾਂ ਘਰਾਂ ਦੇ ਇਕੱਲੇ ਕੱਲੇ ਬੱਚੇ ਸਨ ਜਿਨਾਂ ਦੀ ਅੱਜ ਮੌਤ ਹੋ ਚੁੱਕੀ

LEAVE A REPLY

Please enter your comment!
Please enter your name here