ਪੰਜਾਬ ਮੋਹਾਲੀ ਦੇ ਸਕੂਲਾਂ ਤੇ ਹਸਪਤਾਲ ਨੂੰ ਉਡਾਉਣ ਦੀ ਧਮਕੀ/ ਪੁਲਿਸ ਨੇ ਪ੍ਰਮੁੱਖ ਅਸਥਾਨਾਂ ਦੀ ਚੌਕਸੀ ਵਧਾਈ By admin - February 17, 2026 0 1 Facebook Twitter Pinterest WhatsApp ਮੋਹਾਲੀ ਸ਼ਹਿਰ ਅੰਦਰ ਅੱਜ ਉਸ ਵੇਲੇ ਹੜਕੰਮ ਮੱਚ ਗਿਆ ਜਦੋਂ ਸ਼ਹਿਰ ਦੇ ਸਕੂਲਾਂ ਤੇ ਨਿੱਜੀ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਕਥਿਤ ਧਮਕੀ ਵਾਲਾ ਪੱਤਰ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਦੁਪਹਿਰ 1.11 ਵਜੇ ਧਮਾਕੇ ਕਰਨ ਅਤੇ ਸਕੂਲ ਬੰਦ ਕਰਨ ਦੀ ਗੱਲ ਕਹੀ ਗਈ ਹੈ। ਘਟਨਾ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਸਾਇਬਰ ਸੈਲ ਅਤੇ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਰੱਖਿਆ ਦੇ ਮੱਦੇਨਜਰ ਪੁਲਿਸ ਨੇ ਸ਼ਹਿਰ ਦੇ ਪ੍ਰਮੁੱਖ ਅਸਥਾਨਾਂ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ ਅਤੇ ਪੁਲਿਸ ਵੱਲੋਂ ਥਾਂ ਥਾਂ ਨਾਕੇਬੰਦੀ ਕਰ ਕੇ ਚੌਕਸੀ ਵਰਤੀ ਜਾ ਰਹੀ ਹੈ। ਪੁਲਿਸ ਦੇ ਦੱਸਣ ਮੁਤਾਬਕ ਇਹ ਉਨ੍ਹਾਂ ਹੀ ਸਕੂਲਾਂ ਨੂੰ ਨਿਸ਼ਾਨਾ ਬਣਾ ਕੇ ਭੇਜੀ ਗਈ ਈਮੇਲ ਹੈ ਜਿਨ੍ਹਾਂ ਨੂੰ ਪਿਛਲੇ ਬੁੱਧਵਾਰ ਵੀ ਅਜਿਹੀ ਧਮਕੀ ਮਿਲੀ ਸੀ; ਪਿਛਲੀ ਵਾਰ ਜਾਂਚ ਵਿੱਚ ਆਈ.ਪੀ. ਐਡਰੈੱਸ ਅਮਰੀਕਾ ਦਾ ਅਤੇ ਰਿਕਵਰੀ ਈਮੇਲ ਬੰਗਲਾਦੇਸ਼ ਦੀ ਪਾਈ ਗਈ ਸੀ। ਹਾਲਾਂਕਿ ਤਲਾਸ਼ੀ ਦੌਰਾਨ ਹਸਪਤਾਲ ਜਾਂ ਕਿਸੇ ਵੀ ਸਕੂਲ ਵਿੱਚੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ, ਫਿਰ ਵੀ ਚੰਡੀਗੜ੍ਹ ਸਮੇਤ ਪ੍ਰਮੁੱਖ ਸ਼ਹਿਰਾਂ ਵਿੱਚ ਵਾਪਰੀਆਂ ਅਜਿਹੀਆਂ ਪਿਛਲੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਜ਼ਿਕਰਯੋਗ ਹੈ ਕਿ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਧਮਕੀਆਂ ਦੇ ਮਾਮਲੇ ਵਧੇ ਹਨ; ਇਸ ਤੋਂ ਪਹਿਲਾਂ ਵੀ ਸੈਕਟਰ 26 ਦੇ ਕਈ ਨਾਮੀ ਸਕੂਲਾਂ, ਮੋਹਾਲੀ ਦੇ ਪ੍ਰਾਈਵੇਟ ਹਸਪਤਾਲਾਂ ਅਤੇ ਇੱਥੋਂ ਤੱਕ ਕਿ ਜ਼ਿਲ੍ਹਾ ਅਦਾਲਤ ਨੂੰ ਵੀ ਬੰਬ ਨਾਲ ਉਡਾਉਣ ਦੀਆਂ ਝੂਠੀਆਂ ਅਫਵਾਹਾਂ ਮਿਲ ਚੁੱਕੀਆਂ ਹਨ। ਹਾਲਾਂਕਿ ਪਿਛਲੀਆਂ ਜ਼ਿਆਦਾਤਰ ਧਮਕੀਆਂ ਮਹਿਜ਼ ਅਫਵਾਹਾਂ ਸਾਬਤ ਹੋਈਆਂ ਸਨ, ਪਰ ਪੁਲਿਸ ਅਤਿਹਿਆਤ ਵਜੋਂ ਪੁਖਤਾ ਕਦਮ ਚੁੱਕ ਰਿਹਾ ਹੈ।