ਅਜਨਾਲਾ ਦੇ ਪਿੰਡ ਰਿਆੜ ’ਚ ਘਰ ਅੰਦਰ ਚੋਰੀ/ ਵਿਦੇਸ਼ ਰਹਿੰਦੇ ਪਰਿਵਾਰ ਦੇ ਘਰ ਨੂੰ ਬਣਾਇਆ ਨਿਸ਼ਾਨਾ

0
1

 

ਅਜਨਾਲਾ ਦੇ ਪਿੰਡ ਰਿਆੜ ਵਿਖੇ ਅਮਰੀਕਾ ਰਹਿੰਦੇ ਪਰਿਵਾਰ ਦੇ ਘਰ ਨੂੰ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ। ਘਰ ਦੀ ਬਾਰੀ ਤੋੜ ਕੇ ਅੰਦਰ ਦਾਖਲ ਹੋਏ ਚੋਰ ਪਾਣੀ ਵਾਲੀਆਂ ਟੂਟੀਆਂ, ਵੈਰਿੰਗ ਦੀਆਂ ਤਾਰਾਂ, ਸਵਿਚ ਬੋਰਡ, ਪੱਖੇ ਰਸੋਈ ਵਿੱਚ ਪਏ ਚੁੱਲੇ ਦੇ ਬਰਨਰ ਵੀ ਚੋਰੀ ਕਰ ਕੇ ਲੈ ਗਏ। ਚੋਰੀ ਹੋਏ ਸਾਮਾਨ ਦੀ ਕੀਮਤ ਲੱਖਾਂ ਰੁਪੇ ਦੱਸੀ ਜਾ ਰਹੀ ਹੈ। ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਸਬੰਧੀ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਰਿਸ਼ਤੇਦਾਰ ਜਸਵੰਤ ਸਿੰਘ ਸਿੰਘ ਅਮਰੀਕਾ ਰਹਿੰਦੇ ਹਨ ਅਤੇ ਉਹ ਕਰੀਬ ਇੱਕ ਹਫਤੇ ਬਾਅਦ ਘਰ ਵਿੱਚ ਸਾਫ ਸਫਾਈ ਕਰਵਾਉਣ ਅਤੇ ਘਰ ਦੀ ਜਾਂਚ ਕਰਨ ਆਉਂਦੇ ਹਨ ਅਤੇ ਜਦੋਂ ਹਰ ਵਾਰ ਦੀ ਤਰ੍ਹਾਂ ਉਹ ਘਰ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਘਰ ਦੀ ਇੱਕ ਬਾਰੀ ਕੱਟੀ ਹੋਈ ਸੀ ਅਤੇ ਜਦੋਂ ਅੰਦਰ ਵੜ ਕੇ ਦੇਖਿਆ ਤਾਂ ਚੋਰਾਂ ਵੱਲੋਂ ਘਰ ਨੂੰ ਨਿਸ਼ਾਨਾ ਬਣਾ ਕੇ ਹੱਥ ਸਾਫ ਕਰ ਲਿੱਤਾ ਗਿਆ ਸੀ।
ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਚੋਰਾਂ ਦੀ ਭਾਲ ਕਰਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।  ਇਸ ਸੰਬੰਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here