ਜਲੰਧਰ ਦੀ ਪੀਪੀਆਰ ਮਾਰਕੀਟ ’ਚ ਜੀਐਸਟੀ ਟੀਮ ਦਾ ਛਾਪਾ/ ਸਾਬਕਾ ਕਾਂਗਰਸੀ ਕੌਂਸਲਰ ਦੇ ਪਤੀ ਦੇ ਦਫਤਰ ਦੀ ਛਾਣਬੀਣ

0
4

ਜਲੰਧਰ ਦੇ ਪੀਪੀਆਰ ਮਾਰਕੀਟ ਵਿਚ ਜੀਐਸਟੀ ਵਿਭਾਗ ਦੀ ਟੀਮ ਵੱਲੋਂ ਛਾਪਾ ਮਾਰੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਆਈ ਟੀਮ ਨੇ ਸਾਬਕਾ ਕਾਂਗਰਸੀ ਕੌਂਸਲਰ ਦੇ ਪਤੀ ਦੇ ਦਫ਼ਤਰ ਦੀ ਛਾਣਬੀਣ ਕੀਤੀ ਗਈ ਹੈ। ਖਬਰਾਂ ਮੁਤਾਬਕ ਜੀਐਸਟੀ ਵਿਭਾਗ ਦੀ ਟੀਮ ਬੀਤੀ ਰਾਤ ਮੇਜਰ ਰੀਅਲ ਅਸਟੇਟ ਨਾਮਕ ਦਫ਼ਤਰ ਵਿੱਚ ਪਹੁੰਚੀ ਜਿੱਥੇ ਉਸ ਨੇ ਨਿਯਮਤ ਜਾਂਚ ਕੀਤੀ। ਟੀਮ ਤਿੰਨ ਘੰਟੇ ਤਕ ਦਫਤਰ ਅੰਦਰ ਰਹੀ ਅਤੇ ਕੁੱਝ ਦਸਤਾਵੇਜ਼ ਆਪਣੇ ਲੈ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਦਫ਼ਤਰ ਇੱਕ ਸਾਬਕਾ ਕੌਂਸਲਰ ਦੇ ਪਤੀ ਦਾ ਹੈ, ਜੋ ਕਿ ਇੱਕ ਸਥਾਨਕ ਕਾਂਗਰਸੀ ਆਗੂ ਹਨ। ਛਾਪੇਮਾਰੀ ਦੌਰਾਨ, ਜੀਐਸਟੀ ਟੀਮ ਤਿੰਨ ਘੰਟੇ ਦਫ਼ਤਰ ਦੇ ਅੰਦਰ ਰਹੀ ਅਤੇ ਕੁਝ ਦਸਤਾਵੇਜ ਆਪਣੇ ਨਾਲ ਲੈ ਗਈ ਹੈ। ਛਾਪੇਮਾਰੀ ਦੌਰਾਨ ਅੰਦਰ ਬੈਠੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਹਾਲਾਂਕਿ, ਦੇਰ ਰਾਤ ਤੱਕ ਅਫਵਾਹਾਂ ਜਾਰੀ ਰਹੀਆਂ ਕਿ ਦਫ਼ਤਰ ਵਿੱਚ ਤਾਇਨਾਤ ਬਾਊਂਸਰਾਂ ਤੇ ਜੀਐਸਟੀ ਅਧਿਕਾਰੀਆਂ ਵਿਚਾਲੇ ਕਥਿਤ ਤੌਰ ਤੇ ਬਹਿਸ਼ ਵੀ ਹੋਈ ਹੈ ਪਰ ਪੁਲਿਸ ਅਤੇ ਵਿਭਾਗ ਦੇ ਕਰਮਚਾਰੀਆਂ ਨੇ ਇਸਦੀ ਪੁਸ਼ਟੀ ਨਹੀਂ ਕੀਤੀ। ਸੂਚਨਾ ਮਿਲਣ ਤੋਂ ਬਾਅਦ ਸਟੇਸ਼ਨ 7 ਦੀ ਪੁਲਿਸ ਮੌਕੇ ‘ਤੇ ਪਹੁੰਚੀ।  ਪੁਲਿਸ ਦੇ ਦੱਸਣ ਮੁਤਾਬਕ ਜੀਐਸਟੀ ਵਿਭਾਗ ਨੇ ਦਫ਼ਤਰ ‘ਤੇ ਛਾਪਾ ਮਾਰਿਆ ਹੈ। ਤਿੰਨ ਘੰਟੇ ਦੀ ਜਾਂਚ ਤੋਂ ਬਾਅਦ, ਜੀਐਸਟੀ ਅਧਿਕਾਰੀ ਦਸਤਾਵੇਜ਼ਾਂ ਨਾਲ ਮੌਕੇ ‘ਤੇ ਚਲੇ ਗਏ ਹਨ।

LEAVE A REPLY

Please enter your comment!
Please enter your name here