ਗੁਰਦਾਸਪੁਰ ਨਾਲ ਸਬੰਧਤ ਨੌਜਵਾਨ ਦੀ ਅਮਰੀਕਾ ’ਚ ਮੌਤ/ ਸੜਕ ਹਾਦਸੇ ਤੋਂ ਬਾਅਦ ਇਲਾਜ ਦੌਰਾਨ ਗਈ ਜਾਨ

0
2

ਗੁਰਦਾਸਪੁਰ ਨਾਲ ਸਬੰਧਤ ਨੌਜਵਾਨ ਦੀ ਅਮਰੀਕਾ ਵਿਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਜੇਪੀ ਵਾਸੀ ਪਿੰਡ ਗੋਹਤ ਪੋਕਰ ਵਜੋਂ ਹੋਈ ਹੈ। ਪਰਿਵਾਰ ਦੇ ਦੱਸਣ ਮੁਤਾਬਕ ਗੁਰਪ੍ਰੀਤ ਸਿੰਘ 8 ਸਾਲ ਪਹਿਲਾਂ ਅਮਰੀਕਾ ਗਿਆ ਸੀ, ਜਿੱਥੇ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਸੀ। ਬੀਤੇ ਦਿਨ ਗੱਡੀ ਚਲਾਉਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਵਾਪਰੇ ਹਾਦਸੇ ਵਿਚ ਜ਼ਖਮੀ ਹੋ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਪਰਿਵਾਰ ਨੇ ਭਾਰਤ ਸਰਕਾਰ ਅੱਗੇ ਮਦਦ ਲਈ ਗੁਹਾਰ ਲਗਾਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਬਖਸ਼ ਸਿੰਘ ਅਤੇ ਰਿਸ਼ਤੇਦਾਰ ਕੁਲਦੀਪ ਸਿੰਘ ਤਾਰਾ ਸਿੰਘ ਨੇ ਦੱਸਿਆ ਕਿ ਹਾਦਸੇ ਵਾਲੇ ਦਿਨ 7 ਫਰਵਰੀ ਨੂੰ ਗੁਰਪ੍ਰੀਤ ਸਿੰਘ ਕੁਝ ਸਵਾਰੀਆਂ ਨੂੰ ਲੈ ਕੇ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਦਿਲ ਦਾ ਦੌਰਾ ਪੈਣ ਕਰਨ ਉਸ ਦੀ ਗੱਡੀ ਸੜਕ ਵਿੱਚ ਡਿਵਾਈਡਰ ਨਾਲ ਟਕਰਾ ਕੇ ਬੁਰੀ ਤਰ੍ਹਾਂ ਹਾਦਸ ਗ੍ਰਸਤ ਹੋ ਗਈ।
ਇਸ ਹਾਦਸੇ ਵਿੱਚ ਗੁਰਪ੍ਰੀਤ ਸਿੰਘ ਜੇਪੀ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਵਿੱਚ ਉਸ ਦੀ ਰੀੜ ਦੀ ਹੱਡੀ ਵੀ ਕਰੈਕ ਹੋ ਗਈ। ਉਹਨਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਉਸ ਦਾ ਵਧੀਆ ਇਲਾਜ ਚੱਲ ਰਿਹਾ ਸੀ ਅਤੇ ਇੱਕ ਦੋ ਦਿਨ ਤੱਕ ਉਸਨੇ ਘਰ ਪਰਤ ਆਉਣਾ ਸੀ ਪਰ ਇਸ ਦੌਰਾਨ ਹਸਪਤਾਲ ਵਿੱਚ ਹੀ ਉਸ ਨੂੰ ਇੱਕ ਵਾਰ ਫਿਰ ਆਏ ਅਟੈਕ ਕਾਰਨ ਉਸ ਦੀ ਮੌਤ ਹੋ ਗਈ।
ਉਹਨਾਂ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਦੋ ਛੋਟੀਆਂ ਬੱਚੀਆਂ ਵੀ ਅਮਰੀਕਾ ਵਿੱਚ ਉਸ ਦੇ ਕੋਲ ਹੀ ਸਨ।  ਮ੍ਰਿਤਕ ਦੇ ਵਾਰਸਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਲੋਕ ਇਸ ਵੇਲੇ ਅਮਰੀਕਾ ਵਿੱਚ ਪਹੁੰਚ ਚੁੱਕੇ ਹਨ ਉਹਨਾਂ ਦੇ ਭਵਿੱਖ ਲਈ ਵੀ ਅਮਰੀਕਾ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ ਜੇਕਰ ਨਵੇਂ ਜਾਣ ਵਾਲਿਆ ਉੱਤੇ ਪਾਬੰਦੀ ਹੈ ਤਾਂ ਪਹਿਲਾਂ ਪਹੁੰਚ ਚੁੱਕੇ ਜੋ ਕਿ ਘਰ ਬਾਰ ਵੇਚ ਕੇ ਅਤੇ ਜਮੀਨ ਜਾਇਦਾਦਾਂ ਵੇਚ ਕੇ ਉੱਥੇ ਪਹੁੰਚੇ ਹਨ, ਉਹਨਾਂ ਨੂੰ ਜਰੂਰ ਉੱਥੇ ਪੱਕੇ ਪੈਰੀ ਉੱਥੋਂ ਦੇ ਵਸਿੰਦਿਆਂ ਦੇ ਤੌਰ ਤੇ ਵਸਾਇਆ ਜਾਵੇ।

LEAVE A REPLY

Please enter your comment!
Please enter your name here