ਫਿਲੋਰ ਪੁਲਿਸ ਵੱਲੋਂ ਬਲਾਤਕਾਰ ਦਾ ਦੋਸ਼ੀ ਕਾਬੂ/ ਨਾਬਾਲਿਗਾ ਨਾਲ ਕੀਤਾ ਗਿਆ ਸੀ ਜਬਰ ਜਨਾਹ/ 24 ਘੰਟਿਆ ਅੰਦਰ ਟਰੇਸ ਕਰ ਕੇ ਕੀਤਾ ਕਾਬੂ

0
2

 

ਥਾਣਾ ਫਿਲੌਰ ਦੀ ਪੁਲਿਸ ਨੇ ਨਾਲਾਬਿਲ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਘਟਨਾ ਤੋਂ 24 ਘੰਟਿਆਂ ਅੰਦਰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਦੇ ਦੱਸਣ ਫਿਲੌਰ ਨੇੜਲੇ ਕਸਬੇ ਵਿਚ ਇਕ ਨਾਬਾਲਿਗ ਨਾਲ ਅਣਪਛਾਤੇ ਵਿਅਕਤੀ ਵੱਲੋਂ ਜਬਰ ਜਨਾਹ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਜੁਝਾਰ ਸਿੰਘ ਵਾਸੀ ਪਿੰਡ ਤੂਰਾ ਥਾਣਾ ਫਿਲੌਰ ਨੂੰ ਕੀਤਾ ਹੈ। ਪੁਲਿਸ ਨੇ ਮੁਲਜਮ ਕੋਲੋਂ ਵਾਰਦਾਤ ਸਮੇਂ ਵਰਤਿਆ ਮੋਟਰ ਸਾਈਕਲ ਵੀ ਬਰਾਮਦ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਫਿਲੌਰ ਭਰਤ ਮਸੀਹ ਨੇ ਦੱਸਿਆ ਕਿ ਮੁਲਜਮ ਨੇ ਨਾਬਾਲਿਗ ਲੜਕੀ ਨਾਲ ਉਸ ਵੇਲੇ ਜਬਰ ਜਨਾਹ ਕੀਤਾ, ਜਦੋਂ ਉਹ ਘਰ ਅੰਦਰ ਇਕੱਲੀ ਸੀ।  ਪੀੜਤ ਲੜਕੀ ਦੇ ਮਾਤਾ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਪੁਲਿਸ ਨੇ ਮਾਪਿਆਂ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਲੜਕੇ ਖ਼ਿਲਾਫ਼ ਪੋਕਸੋ ਐਕਟ ਤਹਿਤ ਵੱਖ-ਵੱਖ ਧਾਰਾਵਾਂ ਲਗਾ ਕੇ ਮੁਕੱਦਮਾ ਦਰਜ ਕਰ ਦਿੱਤਾ।
ਇਸ ਕੇਸ ‘ਚ ਤੁਰੰਤ ਕਾਰਵਾਈ ਕਰਦੇ ਹੋਏ ਡੀ.ਐੱਸ.ਪੀ. ਫਿਲੌਰ ਭਰਤ ਮਸੀਹ ਨੇ ਥਾਣਾ ਮੁਖੀ ਫਿਲੌਰ ਅਮਨ ਸੈਣੀ ਦੀ ਟੀਮ ਬਣਾ ਕੇ ਟੈਕਨੀਕਲ ਤੇ ਖੁਫ਼ੀਆ ਸੋਰਸਾਂ ਰਾਹੀਂ ਦੋਸ਼ੀ ਦੀ ਭਾਲ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਜੁਝਾਰ ਸਿੰਘ ਉਰਫ਼ ਜੁਝਾਰ ਪੁੱਤਰ ਭੁਪਿੰਦਰ ਸਿੰਘ ਵਾਸੀ ਤੂਰਾ ਥਾਣਾ ਫਿਲੌਰ ਵਜੋਂ ਹੋਈ ਤੇ ਉਸ ਵੱਲੋਂ ਵਾਰਦਾਤ ਮੌਕੇ ਵਰਤਿਆ ਮੋਟਰਸਾਈਕਲ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਥਾਣਾ ਮੁਖੀ ਨੇ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲਿਆ ਹੈ ਤੇ ਹੋਰ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here