ਬਠਿੰਡਾ ਪੁਲਿਸ ਦੇ ਕਤਲ ਮਾਮਲੇ ’ਚ ਅਹਿਮ ਖੁਲਾਸੇ/ ਸੂਟਕੇਸ ਅੰਦਰ ਮਿਲੀ ਸੀ ਨੌਜਵਾਨ ਲੜਕੀ ਦੀ ਲਾਸ਼

0
1

 

ਬਠਿੰਡਾ ਪੁਲਿਸ ਨੇ ਸੂਟਕੇਸ ਅੰਦਰ ਮਿਲੀ ਲੜਕੀ ਦੀ ਲਾਸ਼ ਮਾਮਲੇ ਵਿਚ ਅਹਿਮ ਖੁਲਾਸੇ ਕੀਤੇ ਨੇ। ਪੁਲਿਸ ਦੇ ਦੱਸਣ ਮੁਤਾਬਕ ਮ੍ਰਿਤਕਾ ਦੀ ਪਛਾਣ ਮਲਿਕਾ ਵਾਸੀ ਬਾਘਾ ਪੁਰਾਣਾ ਮੋਗਾ ਵਜੋਂ ਹੋਈ ਹੈ ਜੋ ਪ੍ਰਿੰਸ ਕੁਮਾਰ ਨਾਮ ਦੇ ਨੌਜਵਾਨ ਦੇ ਸੰਪਰਕ ਵਿਚ ਸੀ। ਇਹ ਸਖਸ ਜਿੱਦੀ ਤੇ ਗੁੱਸੇ ਦੇ ਸੁਭਾਅ ਵਾਲਾ ਸੀ, ਜਿਸ ਦੇ ਚਲਦਿਆਂ ਉਸ ਨੇ ਮਲਿਕਾ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਸੂਟਕੇਸ ਵਿਚ ਪਾ ਕੇ ਸੁੱਟ ਦਿੱਤਾ ਸੀ। ਮੁਲਜਮ ਨੇ ਸਬੂਤ ਮਿਟਾਉਣ ਲਈ ਲਾਸ਼ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਮਲਿਕਾ ਦਾ ਟੈਟੂ ਆਪਣੇ ਸੀਨੇ ਉੱਤੇ ਬਣਵਾਇਆ ਹੋਇਆ ਸੀ। ਪੁਲਿਸ ਮੁਤਾਬਕ ਇਹ ਸਭ ਉਸਦੀ ਮਨੋਸਥਿਤੀ ਬਾਰੇ ਕਈ ਸਵਾਲ ਖੜੇ ਕਰਦਾ ਹੈ। ਪੁਲਿਸ ਵੱਲੋਂ ਮੁਲਜਮ ਦੇ ਮੋਬਾਈਲ ਕਾਲ ਡੀਟੇਲ ਅਤੇ ਚੈਟ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਦੋਵਾਂ ਵਿਚਾਲੇ ਚੱਲ ਰਹੇ ਵਿਵਾਦਾਂ ਬਾਰੇ ਜਾਣਕਾਰੀ ਮਿਲੀ ਹੈ। ਜਾਣਕਾਰੀ ਮੁਤਾਬਕ ਅਦਾਲਤ ਵੱਲੋਂ ਦੋਸ਼ੀ ਦਾ ਕਰੀਬ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।
ਇਸ ਦੌਰਾਨ ਪੁਲਿਸ ਮੋਬਾਈਲ ਰਿਕਾਰਡ, ਕਾਲ ਡੀਟੇਲ, ਮਕਾਨ ਅਤੇ ਵਾਹਨ ਸੰਬੰਧੀ ਸਬੂਤਾਂ ਦੀ ਜਾਂਚ ਕਰੇਗੀ ਅਤੇ ਘਟਨਾ ਨਾਲ ਜੁੜੀਆਂ ਹੋਰ ਕੜੀਆਂ ਖੰਗਾਲੇਗੀ। ਖਬਰਾਂ ਮੁਤਾਬਕ ਮ੍ਰਿਤਕਾ ਦੇ ਪਰਿਵਾਰ ਨੇ ਉਸ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਸਹਾਰਾ ਜਨ ਸੇਵਾ ਟੀਮ ਵੱਲੋਂ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here