ਪੰਜਾਬ ਲੁਧਿਆਣਾ ’ਚ ਮਨੁੱਖੀ ਤਸਕਰੀ ਦਾ ਪਰਦਾਫਾਸ਼/ ਸੀਐਮਸੀ ਚੌਂਕ ਨੇੜੇ ਹੋਈ ਬੱਚੇ ਦੀ ਖਰੀਦੋ ਫਰੋਖਤ By admin - February 16, 2026 0 1 Facebook Twitter Pinterest WhatsApp ਲੁਧਿਆਣਾ ਵਿਚ ਬੱਚਿਆਂ ਤਸਕਰੀ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੀਐਮਸੀ ਚੌਕ ਨੇੜੇ ਲੋਕਾਂ ਨੇ ਬੱਚੀ ਦੀ ਸੌਦਾ ਕਰ ਰਹੇ ਕੁੱਝ ਲੋਕਾਂ ਨੂੰ ਫੜ ਲਿਆ। ਇਸੇ ਦੌਰਾਨ ਇਕ ਇੱਕ ਔਰਤ ਇੱਕ ਨਵਜੰਮੇ ਬੱਚੇ ਨੂੰ ਲੈ ਕੇ ਜਾ ਰਹੀ ਸੀ ਜੋ ਲਗਾਤਾਰ ਰੋ ਰਹੀ ਸੀ। ਸ਼ੱਕ ਪੈਣ ਤੇ ਲੋਕਾਂ ਨੇ ਪੁੱਛਗਿੱਛ ਕੀਤੀ ਤਾਂ ਉਸ ਨੇ ਸੱਚਾਈ ਬਿਆਨ ਦਿੱਤੀ। ਇਸ ਤੋਂ ਬਾਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਦ ਮੌਕੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਵਿਚ ਸ਼ਾਮਲ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਔਰਤ ਦੇ ਦੱਸਣ ਮੁਤਾਬਕ ਉਹ ਬੱਚਾ ਖਰੀਦਣ ਲਈ ਖਾਸ ਤੌਰ ‘ਤੇ ਮੋਗਾ ਤੋਂ ਲੁਧਿਆਣਾ ਆਈ ਸੀ। ਲੋਕਾਂ ਨੇ ਇਸ ਦੀ ਜਾਣਕਾਰੀ ਤੁਰੰਤ ਡਿਵੀਜ਼ਨ ਨੰਬਰ 3ਏ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਜਾਂਚ ਸ਼ੁਰੂ ਕੀਤੀ। ਖਬਰਾਂ ਮੁਤਾਬਕ ਸੁਨੀਤਾ ਦੇਵੀ ਨਾਮ ਦੀ ਮਹਿਲਾ ਨੇ 14 ਫਰਵਰੀ, 2026 ਨੂੰ ਇੱਕ ਬੱਚੀ ਨੂੰ ਜਨਮ ਦਿੱਤਾ ਸੀ, ਜਿਸ ਨੂੰ ਅੱਗੇ 2 ਲੱਖ 10 ਹਜ਼ਾਰ ਵਿਚ ਵੇਚਿਆ ਜਾ ਰਿਹਾ ਸੀ। ਪੁਲਿਸ ਟੀਮ ਨੇ ਮੌਕੇ ‘ਤੇ ਛਾਪਾ ਮਾਰਿਆ ਅਤੇ ਨਵਜੰਮੀ ਬੱਚੀ ਨੂੰ ਸੁਰੱਖਿਅਤ ਕਬਜ਼ੇ ਵਿੱਚ ਲੈ ਲਿਆ। ਛਾਪੇਮਾਰੀ ਦੌਰਾਨ, ਪੁਲਿਸ ਨੇ ਸੁਨੀਤਾ ਦੇਵੀ, ਪ੍ਰਵੀਨ, ਬੀਏਐਮਐਸ ਡਾਕਟਰ ਮਨਮੀਤ ਕੌਰ, ਰੁਚੀ ਅਤੇ ਮਨਦੀਪ ਕੌਰ ਸਮੇਤ ਕੁੱਲ ਅੱਠ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਇਸ ਮਾਮਲੇ ਵਿੱਚ ਆਸ਼ਾ ਰਾਣੀ, ਪੰਮਾ ਨਿਵਾਸੀ ਅੰਮ੍ਰਿਤਸਰ ਅਤੇ ਡਾ. ਭਾਂਸ ਨੂੰ ਨਾਮਜ਼ਦ ਕੀਤਾ ਹੈ। ਮੋਗਾ ਤੋਂ ਬੱਚਾ ਖਰੀਦਣ ਲਈ ਲੁਧਿਆਣਾ ਆਈ ਇੱਕ ਔਰਤ ਗੁਰਮੀਤ ਕੌਰ ਨੇ ਕਿਹਾ ਕਿ ਉਸਦੇ ਵਿਆਹ ਨੂੰ ਪੰਜ ਤੋਂ ਛੇ ਸਾਲ ਹੋ ਗਏ ਹਨ ਅਤੇ ਉਸਦੇ ਕੋਈ ਬੱਚੇ ਨਹੀਂ ਹਨ। ਉਸਦਾ ਪਤੀ ਪੇਂਟਰ ਦਾ ਕੰਮ ਕਰਦਾ ਹੈ। ਉਹ ਨਰਸ ਰੁਚੀ ਨੂੰ ਜਾਣਦੀ ਸੀ ਅਤੇ ਬੱਚੀ ਖਰੀਦਣ ਵਿੱਚ ਦਿਲਚਸਪੀ ਰੱਖਦੀ ਸੀ। ਰੁਚੀ ਨਾਮ ਦੀ ਇੱਕ ਨਰਸ ਇਸ ਪੂਰੇ ਲੈਣ-ਦੇਣ ਵਿੱਚ ਸ਼ਾਮਲ ਸੀ। ਔਰਤ ਦੇ ਅਨੁਸਾਰ, ਨਰਸ ਨੇ ਉਸਨੂੰ ਭਰੋਸਾ ਦਿੱਤਾ ਸੀ ਕਿ ਬੱਚਾ ਕਾਨੂੰਨੀ ਕਾਗਜ਼ਾਤ ਦੇ ਨਾਲ ਉਸਨੂੰ ਸੌਂਪ ਦਿੱਤਾ ਜਾਵੇਗਾ। ਇਸ ਸਬੰਧ ਵਿੱਚ, ਉਹ ਦੁਪਹਿਰ ਵੇਲੇ ਲੁਧਿਆਣਾ ਪਹੁੰਚੀ ਸੀ, ਪਰ ਬੱਚੀ ਦੇ ਰੋਣ ਅਤੇ ਔਰਤ ਦੇ ਸ਼ੱਕੀ ਵਿਵਹਾਰ ਕਾਰਨ, ਲੋਕਾਂ ਨੇ ਉਸਨੂੰ ਘੇਰ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਹੰਗਾਮੇ ਦੌਰਾਨ ਬੱਚੀ ਦੇ ਪਿਤਾ ਕੇਸ਼ਵ ਲਾਲ ਨੇ ਕਿਹਾ ਕਿ ਉਹ ਗੋਰਖਪੁਰ ਦਾ ਰਹਿਣ ਵਾਲਾ ਹੈ। ਇਹ ਉਸਦੀ ਪੰਜਵੀਂ ਧੀ ਹੈ। ਵਿੱਤੀ ਤੰਗੀ ਜਾਂ ਹੋਰ ਕਾਰਨਾਂ ਕਰਕੇ, ਉਸਨੇ ਆਪਣੀ ਧੀ ਨੂੰ ਗੋਦ ਲੈਣ ਲਈ ਦੇਣ ਬਾਰੇ ਕਿਸੇ ਹੋਰ ਔਰਤ ਨਾਲ ਗੱਲ ਕੀਤੀ ਸੀ। ਇਸ ਸਬੰਧ ਵਿੱਚ, ਅੱਜ ਲੈਣ-ਦੇਣ ਚੱਲ ਰਿਹਾ ਸੀ ਜਦੋਂ ਲੋਕਾਂ ਨੇ ਉਸਨੂੰ ਫੜ ਲਿਆ।