ਜਲੰਧਰ ’ਚ ਬੇਕਾਬੂ ਟਰਾਲੇ ਕਾਰਨ ਹਾਦਸਾ/ ਤਿੰਨ ਵਾਹਨਾਂ ਦੀ ਹੋਈ ਭਿਆਨਕ ਟੱਕਰ

0
2

ਜਲੰਧਰ ਦੇ ਭੋਗਪੁਰ ਹਾਈਵੇਅ ਤੇ ਬੀਤੀ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਤੇਜ਼ ਰਫਤਾਰ ਟੈਂਕਰ ਬੇਕਾਬੂ ਹੋ ਕੇ ਉਲਟ ਲੇਨ ਉਤੇ ਜਾ ਚੜ੍ਹਿਆ। ਇਸ ਦੌਰਾਨ ਇਕ ਕਾਰ ਤੇ ਟਰੱਕ ਦੀ ਉਸ ਨਾਲ ਟੱਕਰ ਹੋ ਗਈ। ਟੱਕਰ ਐਨੀ ਭਿਆਨਕ ਸੀ ਕਿ ਟਰੱਕ ਸੜਕ ਉਤੇ ਪਲਟ ਗਿਆ, ਜਿਸ ਨਾਲ ਟ੍ਰੈਫਿਕ ਜਾਮ ਹੋ ਗਿਆ। ਹਾਦਸੇ ਤੋਂ ਬਾਅਦ, ਤਿੰਨੋਂ ਵਾਹਨ ਸੜਕ ਦੇ ਵਿਚਕਾਰ ਫਸ ਗਏ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਐਸਐਸਐਫ ਪੁਲਿਸ ਨੇ ਵਾਹਨਾਂ ਨੂੰ ਪਾਸੇ ਕਰਵਾ ਕੇ ਆਵਾਜਾਈ ਚਾਲੂ ਕਰਵਾਈ।
ਜਾਣਕਾਰੀ ਅਨੁਸਾਰ, ਕੈਂਟਰ ਟਰੱਕ ਨੂੰ ਰਿਆਜ਼ ਅਹਿਮਦ ਵਾਸੀ ਸ਼ਾਹਬਾਦ ਅਵੰਤੀਪੁਰਾ, ਜੰਮੂ-ਕਸ਼ਮੀਰ ਚਲਾ ਰਿਹਾ ਸੀ। ਉਹ  ਜਲੰਧਰ ਵੱਲ ਜਾ ਰਿਹਾ ਸੀ ਕਿ ਜਿਵੇਂ ਹੀ ਟਰੱਕ ਨੂਰਪੁਰ ਨੇੜੇ ਪਹੁੰਚਿਆ ਤਾਂ ਬੇਕਾਬੂ ਹੋ ਕੇ ਹਾਈਵੇਅ ‘ਤੇ ਇੱਕ ਗਰਿੱਲ ਤੋੜ ਕੇ ਦੂਜੀ ਲੇਨ ਵਿੱਚ ਜਾ ਵੜਿਆ।
ਇਸੇ ਦੌਰਾਨ ਜਲੰਧਰ ਤੋਂ ਭੋਗਪੁਰ ਜਾ ਰਹੇ ਇੱਕ ਟਰੱਕ ਦੀ ਇਸ ਨਾਲ ਟੱਕਰ ਹੋ ਗਈ ਅਤੇ ਪਿੱਛੇ ਤੋਂ ਆ ਰਹੀ ਇੱਕ ਕਾਰ ਵੀ ਇਸ ਨਾਲ ਟਕਰਾ ਗਈ। ਟਰੱਕ ਰਤਨ ਵਾਸੀ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ ਜੋ ਹਾਦਸੇ ਵਿਚ ਜ਼ਖਮੀ ਹੋ ਗਿਆ। ਸੜਕ ਸੁਰੱਖਿਆ ਬਲ ਦੀ ਇੱਕ ਟੀਮ ਨੇ ਰਤਨ ਨੂੰ ਕੈਪੀਟਲ ਹਸਪਤਾਲ ਵਿੱਚ ਦਾਖਲ ਕਰਵਾਇਆ। ਨੁਕਸਾਨੇ ਗਏ ਵਾਹਨਾਂ ਨੂੰ ਕਰੇਨ ਨਾਲ ਹਟਾ ਦਿੱਤਾ ਗਿਆ ਅਤੇ ਸਬੰਧਤ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਗਿਆ। ਥਾਣਾ ਮਕਸੂਦਾ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here