ਪੰਜਾਬ ਪਟਿਆਲਾ ’ਚ ਜਵਾਈ ’ਤੇ ਲੱਗੇ ਜ਼ਮੀਨ ਦੱਬਣ ਦੇ ਇਲਜ਼ਾਮ/ 50 ਸਾਲ ਪੁਰਾਣੇ ਕਬਜ਼ੇ ਉੱਤੇ ਪਾਇਆ ਜਾ ਰਿਹਾ ਸ਼ੇਡ By admin - February 16, 2026 0 1 Facebook Twitter Pinterest WhatsApp ਪਟਿਆਲਾ ਦੇ ਪਿੰਡ ਕਿਸ਼ਨਪੁਰਾ ਬਖਸ਼ੀਵਾਲਾ ਵਿਖੇ ਇਕ ਪਰਿਵਾਰ ਨੇ ਆਪਣੀ 50 ਸਾਲਾ ਪੁਰਾਣੇ ਕਬਜ਼ੇ ਵਾਲੀ ਜ਼ਮੀਨ ਧੱਕੇ ਨਾਲ ਦੱਬਣ ਦੇ ਇਲਜ਼ਾਮ ਲਾਏ ਨੇ। ਇਹ ਇਲਜਾਮ ਪਰਿਵਾਰ ਦੇ ਇਕ ਜਵਾਈ ਤੇ ਲੱਗੇ ਹਨ। ਪਰਿਵਾਰ ਦਾ ਇਲਜ਼ਾਮ ਹੈ ਕਿ ਇਸ ਜ਼ਮੀਨ ਦੇ 6 ਮਾਲਕ ਹਨ, ਜਿਸਦੀ ਅਜੇ ਤਕ ਤਕਸੀਮ ਨਹੀਂ ਹੋਈ, ਇਸ ਦੇ ਬਾਵਜੂਦ ਇੱਥੇ ਪੱਕਾ ਸ਼ੈਡ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਭਾਵੇਂ ਪ੍ਰਸ਼ਾਸ਼ਨ ਨੇ ਇਸ ਦਾ ਕੰਮ ਰੋਕ ਦਿੱਤਾ ਸੀ ਪਰ ਲੁੱਕ-ਛਿਪ ਕੇ ਅਜੇ ਵੀ ਸ਼ੈੱਡ ਪਾਈ ਜਾ ਰਹੀ ਹੈ। ਉਧਰ ਸਥਾਨਕ ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਤੇ ਕਾਰਵਾਈ ਦੀ ਗੱਲ ਕਹੀ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹ ਸ਼ਹਿਰ ਵਿੱਚ ਦਵਾਈ ਲੈਣ ਗਏ ਹੋਏ ਸਨ ਕਿ ਇਸੇ ਦੌਰਾਨ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਕੱਟ ਕੇ ਜ਼ਬਰਦਸਤੀ ਜ਼ਮੀਨ ‘ਤੇ ਸ਼ੈਡ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਪੁਲਿਸ ਪ੍ਰਸ਼ਾਸਨ ਤਿੰਨ ਵਾਰ ਮੌਕੇ ‘ਤੇ ਪਹੁੰਚ ਕੇ ਕੰਮ ਰੁਕਵਾਉਣ ਦੀ ਕੋਸ਼ਿਸ਼ ਕਰ ਚੁੱਕਾ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਜਾਣ ਮਗਰੋਂ ਸੰਬੰਧਿਤ ਵਿਅਕਤੀ ਮੁੜ ਲੁਕ-ਛਿਪ ਕੇ ਕੰਮ ਸ਼ੁਰੂ ਕਰ ਦਿੰਦੇ ਹਨ। ਇਸ ਸਬੰਧੀ ਬਖਸ਼ੀਵਾਲਾ ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦੀਆਂ ਦਰਖ਼ਾਸਤਾਂ ਥਾਣੇ ਵਿੱਚ ਪਹੁੰਚ ਚੁੱਕੀਆਂ ਹਨ ਅਤੇ ਜਲਦ ਹੀ ਦੋਵੇਂ ਪੱਖਾਂ ਦੇ ਬਿਆਨ ਦਰਜ ਕਰ ਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।