ਪੰਜਾਬ ਗੁਰਦਾਸਪੁਰ ਦੇ ਪਿੰਡਾਂ ਅੰਦਰ ਚੋਰਾਂ ਦੀ ਦਹਿਸ਼ਤ/ ਇਕੋ ਰਾਤ ਸਕੂਲ ਤੇ ਦੁਕਾਨ ਨੂੰ ਬਣਾਇਆ ਨਿਸ਼ਾਨਾ By admin - February 14, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡਾਂ ਅੰਦਰ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਹਨ। ਜਾਣਕਾਰੀ ਅਨੁਸਾਰ ਪਿੰਡ ਸਾ਼ਲੇਚੱਕ ਵਿਖੇ ਚੋਰਾਂ ਨੇ ਇੱਕ ਮੋਬਾਈਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ। ਇਸੇ ਤਰ੍ਹਾਂ ਨੇੜਲੇ ਪਿੰਡ ਜੀਓ ਜੁਲਾਈ ਦੇ ਸਰਕਾਰੀ ਸਕੂਲ ਵਿੱਚ ਚੋਰਾ ਵੱਲੋਂ ਇਨਵਰਟਰ, ਬੈਟਰਾ ਤੇ ਗੈਸ ਸਲੰਡਰ ਚੋਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਪਿੰਡ ਸਾਲੇ ਚੱਕ ਵਿਖੇ ਮੋਬਾਈਲ ਦੀ ਦੁਕਾਨ ਵਿਚੋਂ ਲੱਖਾਂ ਰੁਪੇ ਦੇ ਮੋਬਾਈਲ ਚੋਰੀ ਹੋ ਹਨ। ਪੁਲਿਸ ਨੇ ਦੋਵੇਂ ਮਾਮਲਿਆਂ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਨੇ ਦੱਸਿਆ ਸਾਲੇ ਚੱਕ ਵਿਖੇ ਉਸਦੀ ਮੋਬਾਈਲਾਂ ਦੀ ਦੁਕਾਨ ਦੇ ਤਾਲੇ ਤੋੜ ਕੇ ਅੰਦਰੋ ਚੋਰੀ ਸਮਾਨ ਚੋਰੀ ਕਰ ਲਈ ਹੈ। ਚੋਰ ਦੁਕਾਨ ਦੇ ਅੰਦਰੋਂ ਕਰੀਬ ਇਕ ਲੱਖ ਰੁਪਏ ਦੇ ਮੋਬਾਇਲ, ਪਾਵਰ ਬੈਂਕ ਅਤੇ ਹੋਰ ਅਸੈਸਰੀ ਚੋਰੀ ਕਰ ਕੇ ਲੈ ਗਏ ਹਨ ਅਤੇ ਉਸ ਦਾ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸੇ ਤਰ੍ਹਾਂ ਹੀ ਨੇੜਲੇ ਪਿੰਡ ਪਿੰਡ ਜੀਓ ਜੁਲਾਈ ਦੇ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਸਰਕਾਰੀ ਸਕੂਲ ਜੀਉ ਜੁਲਾਈ ਵਿਚੋਂ ਬੈਟਰੀ ਇਨਵੈਂਟਰ ਅਤੇ ਇੱਕ ਗੈਸ ਸਿਲੰਡਰ ਸਮੇਤ ਹੋਰ ਛੋਟਾ ਮੋਟਾ ਸਮਾਨ ਚੋਰੀ ਕਰ ਲਿਆ ਗਿਆ। ਪੁਲਿਸ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।