ਲੁਧਿਆਣਾ ’ਚ ਲੱਗੇ ਡਿਪਟੀ ਮੇਅਰ ਦੇ ਗੁੰਮਸ਼ੁਦਗੀ ਪੋਸਟਰ/ ਡਿਪਟੀ ਮੇਅਰ ਨੂੰ ਲੱਭਣ ਤੇ ਰੱਖਿਆ 500 ਰੁਪਏ ਦਾ ਇਨਾਮ

0
1

ਲੁਧਿਆਣਾ ’ਚ ਡਿਪਟੀ ਮੇਅਰ ਦੇ ਗੁੰਮਸ਼ੁਦਗੀ ਪੋਸਟਰ ਜਾਰੀ ਹੋਣ ਦਾ ਮੁੱਦਾ ਗਰਮਾ ਗਿਆ ਹੈ। ਪੋਸਟਰ ਲਗਾਉਣ ਵਾਲਿਆਂ ਨੇ ਡਿਪਟੀ ਮੇਅਰ ਨੂੰ ਲੱਭਣ ਵਾਲਿਆਂ ਲਈ 500 ਰੁਪਏ ਦੇ ਇਨਾਮ ਦੀ ਘੋਸ਼ਣਾ ਕੀਤੀ ਗਈ ਹੈ। ਉਧਰ ਡਿਪਟੀ ਮੇਅਰ ਨੇ ਪੋਸਟਰਾਂ ਬਾਰੇ ਕਿਹਾ ਕਿ ਉਹ ਗਰੀਬ ਘਰ ਵਿਚੋਂ ਉੱਠ ਕੇ ਇਸ ਅਹੁਦੇ ਤਕ ਪਹੁੰਚੇ ਹਨ ਪਰ ਕੁੱਝ ਲੋਕਾਂ ਨੂੰ ਇਹ ਹਜ਼ਮ ਨਹੀਂ  ਰਿਹਾ, ਜਿਸ ਦੇ ਚਲਦਿਆਂ ਅਜਿਹੇ ਪੋਸਟਰ ਛਾਪੇ ਗਏ ਹਨ। ਇਸੇ ਦੌਰਾਨ ਵਾਰਡ ਦੇ ਲੋਕਾਂ ਨੇ ਡਿਪਟੀ ਮੇਅਰ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਹੈ।
ਲੁਧਿਆਣਾ ਵਿੱਚ ਡਿਪਟੀ ਮੇਅਰ ਅਤੇ ਵਾਰਡ ਨੰਬਰ 40 ਦੇ ਕੌਂਸਲਰ ਪ੍ਰਿੰਸ ਜੋਹਰ ਦੇ ਇਲਾਕੇ ਵਿੱਚ ਲੱਗੇ ਗੁਮਸ਼ੁਦਾ ਤੇ ਪੋਸਟਰਾਂ ਸਬੰਧੀ ਜਦੋਂ ਡਿਪਟੀ ਮੇਅਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਪਣਾ ਪੱਖ ਰਖਦਿਆਂ  ਦੱਸਿਆ ਕਿ ਮੈਂ ਗਰੀਬ ਘਰ ਦੇ ਵਿੱਚੋਂ ਉੱਠਿਆ ਹੋਇਆ ਹਾਂ ਮਿਹਨਤ ਕਰਕੇ ਅੱਜ ਇਸ ਮੁਕਾਮ ਤੱਕ ਪਹੁੰਚਿਆ ਹਾਂ ਇਹੀ ਚੀਜ਼ ਵਿਰੋਧੀਆਂ ਨੂੰ ਹਜਮ ਨਹੀਂ ਹੋ ਰਹੀ ਇਸ ਕਰਕੇ ਚੋਣਾਂ ਦੇ ਨੇੜੇ ਵਿਰੋਧੀਆਂ ਦੇ ਵੱਲੋਂ ਇਹੋ ਜਿਹੇ ਕੰਮ ਕੀਤੇ ਜਾਂਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਹੱਥਕੰਡਿਆਂ ਦਾ ਜਨਤਾ ਦੇ ਉੱਪਰ ਕੋਈ ਅਸਰ ਨਹੀਂ ਪੈਣਾ ਅਤੇ ਇਸ ਦਫਤਰ ਦੇ ਵਿੱਚ ਜਨਤਾ ਦੇ ਸਾਰੇ ਕੰਮ ਹੁੰਦੇ ਹਨ ਅਤੇ ਅਸੀਂ ਦਫਤਰ ਦੇ ਵਿੱਚ ਹਰ ਵਕਤ ਮੌਜੂਦ ਰਹਿਦੇ ਹਾਂ ਹੁਣ ਤੱਕ ਮੇਰੇ ਇਲਾਕੇ ਦੇ ਵਿੱਚ ਕਰੋੜਾਂ ਦੇ ਕੰਮ ਹੋ ਚੁੱਕੇ ਨੇ। ਇਸੇ ਦੌਰਾਨ ਦਫਤਰ ਵਿੱਚ ਮੌਜੂਦ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਡਿਪਟੀ ਮੇਅਰ ਬਹੁਤ ਹੀ ਨਰਮ ਦਿਲ ਇਨਸਾਨ ਹਨ। ਅਤੇ ਸਾਡਾ ਕੰਮ ਕਰਨ ਦੇ ਲਈ ਹਰ ਵਕਤ ਤਿਆਰ ਰਹਿੰਦੇ ਹਨ ਇਸੇ ਦਰ ਤੋਂ ਕੋਈ ਵੀ ਖਾਲੀ ਨਹੀਂ ਮੁੜਦਾ।

LEAVE A REPLY

Please enter your comment!
Please enter your name here