ਪੰਜਾਬ ਨਾਭਾ ’ਚ ਕੇਂਦਰ ’ਤੇ ਵਰ੍ਹੇ ਕਿਸਾਨ ਆਗੂ ਰਾਜੇਵਾਲ/ ਪ੍ਰਧਾਨ ਮੰਤਰੀ ਮੋਦੀ ਵੱਲ ਸਾਧੇ ਤਿੱਖੇ ਨਿਸ਼ਾਨੇ By admin - February 14, 2026 0 2 Facebook Twitter Pinterest WhatsApp ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਅੱਜ ਨਾਭਾ ਵਿਖੇ ਪਹੁੰਚੇ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਕੀਤੇ ਸ਼ਬਦੀ ਹਮਲੇ। ਅਮਰੀਕਾ ਭਾਰਤ ਸਮਝੌਤੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਗਲਤੀਆਂ ਕਾਰਨ ਕਿਸਾਨੀ ਪਹਿਲਾਂ ਵੀ ਮਾੜੇ ਦੌਰ ਵਿਚੋਂ ਗੁਜਰ ਰਹੀ ਹੈ ਅਤੇ ਹੁਣ ਨਵੇਂ ਸਮਝੌਤੇ ਨਾਲ ਹਾਲਾਤ ਹੋਰ ਮਾੜੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਇਕ ਥਾਣੇਦਾਰ ਵਾਲਾ ਵਿਵਹਾਰ ਕਰ ਰਿਹਾ ਹੈ, ਜਿਸ ਅੱਗੇ ਸਰਕਾਰ ਨੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਅਮਰੀਕਾ ਨੇ ਵੈਜੂਏਲਾ ਦੇ ਰਾਸ਼ਟਰਪਤੀ ਨੂੰ ਚੁੱਕ ਲਿਆ ਸੀ, ਉਸੇ ਤਰ੍ਹਾਂ ਸਾਡੇ ਲੀਡਰਾਂ ਨੂੰ ਵੀ ਚੁੱਕੇ ਜਾਣ ਦਾ ਡਰ ਹੈ, ਜਿਸ ਕਾਰਨ ਉਹ ਅਮਰੀਕਾ ਦੀਆਂ ਮਨਮਾਨੀਆਂ ਖਿਲਾਫ ਆਵਾਜ ਉਠਾਉਣ ਤੋਂ ਡਰ ਰਹੇ ਹਨ। ਉਨ੍ਹਾਂ ਅੱਗੇ ਡੋਨਾਲ ਟਰੰਪ ਐਲਾਨ ਕਰ ਰਿਹਾ ਹੈ ਅਤੇ ਜਵਾਬ ਦੇ ਰਿਹਾ ਹੈ ਕਿ ਸਾਨੂੰ ਐਕਸਪੋਰਟ ਕਰਨ ਲਈ 145 ਕਰੋੜ ਦੀ ਆਬਾਦੀ ਵਾਲਾ ਦੇਸ਼ ਮਿਲ ਗਿਆ ਹੈ। ਹਰ ਦੇਸ਼ ਦੀਆਂ ਇੱਕ ਦੋ ਫਸਲਾਂ ਘੇਰੇ ਵਿੱਚ ਲਈਆਂ ਜਾ ਰਹੀਆਂ ਹਨ ਜਿਸ ਤਰ੍ਹਾਂ ਪਿਛਲੇ ਸਾਲ ਨਰਮੇ ਤੋਂ ਕਸਟਮ ਡਿਊਟੀ ਘਟਾਈ ਗਈ ਸੀ ਤਾਂ ਮਹਾਰਾਸ਼ਟਰ ਕਰਨਾਟਕਾ ਦੇ ਕਿਸਾਨ ਜੋ ਕਿ ਕਪਾਹ ਦੀ ਕਾਸਤ ਕਰਦੇ ਸਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਭਾਰਤ ਦੇ ਕਿਸਾਨ ਅਮਰੀਕਾ ਦੇ ਕਿਸਾਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਉੱਥੇ ਜਮੀਨਾਂ ਵੀ ਵੱਡੇ ਪੱਧਰ ਪਰ ਹਨ ਸਾਡੇ ਭਾਰਤ ਵਿੱਚ ਕਰੀਬ 86 ਪ੍ਰਤੀਸ਼ਤ ਕਿਸਾਨ ਪੰਜ ਏਕੜ ਜਮੀਨ ਵਾਲੇ ਹਨ। ਮਾੜੀ ਗੱਲ ਹੈ ਕੀ ਇਹਨਾਂ ਵੱਲੋਂ ਪਾਰਲੀਮੈਂਟ ਵਿੱਚ ਵੀ ਇਸ ਗੱਲ ਨੂੰ ਨਹੀਂ ਉਠਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੋਣ ਸਮੇਂ ਇੱਕ ਕਮੇਟੀ ਬਣਾਈ ਗਈ ਸੀ ਜਿਸ ਵੱਲੋਂ ਇਸ ਸਬੰਧੀ ਜਾਂਚ ਕੀਤੀ ਗਈ ਸੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦਾ ਪੈਸਾ ਫਰੀਜ ਕੀਤਾ ਹੋਇਆ ਹੈ ਭਾਵ ਕਿ ਉਨਾਂ ਦੀ ਫਸਲ ਘੱਟ ਭਾਅ ਪਰ ਖਰੀਦੀ ਹੋਈ ਹੈ। ਜੋ ਕਿ ਅੱਜ ਤੱਕ ਇਸੇ ਤਰ੍ਹਾਂ ਚੱਲ ਰਿਹਾ ਹੈ। ਕਿਸਾਨਾਂ ਪਰ ਕਰਜ਼ੇ ਲਈ ਕੇਂਦਰ ਸਰਕਾਰ ਜਿੰਮੇਵਾਰ ਹੈ। ਸੀਐਸਪੀ ਦਾ ਅਧਿਕਾਰ ਖੇਤਰ ਬਣਾਇਆ ਹੋਇਆ ਹੈ ਜਿਸ ਦੀਆਂ ਬਹੁਤ ਸਾਰੀਆਂ ਪਾਬੰਦੀਆਂ ਹਨ। ਭਾਰਤ ਅਮਰੀਕਾ ਸਮਝੌਤੇ ਵਿੱਚ ਕੇਂਦਰ ਸਰਕਾਰ ਲੋਕਾਂ ਪਾਸੋਂ ਗੱਲ ਛੁਪਾ ਰਹੀ ਹੈ। ਮੌਜੂਦਾ ਸਮੇਂ ਭਾਰਤ ਸੰਯੁਕਤ ਕਿਸਾਨ ਮੋਰਚਾ ਇਕੱਲੇ ਭਾਰਤ ਵਿੱਚ ਹੀ ਨਹੀਂ ਸਗੋਂ 19 ਹੋਰ ਸਟੇਟਾਂ ਵਿੱਚ ਵੀ ਪੂਰੀ ਤਰ੍ਹਾਂ ਮਜਬੂਤ ਹੋ ਚੁੱਕਾ ਹੈ। ਜੇਕਰ ਅਜਿਹਾ ਸਮਝੌਤਾ ਆਪਣੇ ਤੌਰ ਪਰ ਹੋਵੇਗਾ ਤਾਂ ਲੋਕਾਂ ਨੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਾ। ਪੱਤਰਕਾਰ ਨੇ ਸਵਾਲ ਕੀਤਾ ਕਿ ਤੁਸੀਂ ਕੇਂਦਰ ਸਰਕਾਰ ਪਾਸੋਂ ਕੀ ਮੰਗ ਕਰਦੇ ਹੋ ਇਸ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਭ ਕੁਝ ਲੋਕਾਂ ਸਾਹਮਣੇ ਰੱਖਣ ਕਿਉਂਕਿ ਇਹ ਕਿਸੇ ਦਾ ਨਿੱਜੀ ਮਾਮਲਾ ਨਹੀਂ ਸਗੋਂ ਦੇਸ਼ ਦਾ ਮਾਮਲਾ ਹੈ। ਇਸ ਸਬੰਧੀ ਅਮਰੀਕਾ ਵੱਲੋਂ ਕੁਝ ਹੋਰ ਅਤੇ ਇਹਨਾਂ ਵੱਲੋਂ ਕੁਝ ਹੋਰ ਕਿਹਾ ਜਾ ਰਿਹਾ ਹੈ। ਲੋਕ ਕਿਸ ਤੇ ਇਤਬਾਰ ਕਰਨ। ਹੁਣ ਲੋਕਾਂ ਨੂੰ ਸਮਝ ਆ ਗਈ ਹੈ ਕਿ ਜਦੋਂ ਇਹਨਾਂ ਨੇ ਮੋਦੀ ਨੂੰ ਡਰਾਇਆ ਤਾਂ ਉਹ ਅੱਗੇ ਭੱਜ ਲਿਆ ਹੈ। ਸਾਨੂੰ ਅੱਜ ਵੀ ਉਹ ਸਮਾਂ ਯਾਦ ਹੈ ਜਦੋਂ ਤਿੰਨ ਕਾਲੇ ਕਾਨੂੰਨ ਬਣੇ ਸਨ ਤਾਂ ਬੀਜੇਪੀ ਪਾਰਟੀ ਦੇ ਮੰਤਰੀਆਂ ਨੇ ਕਿਹਾ ਸੀ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤਾਂ ਲਈ ਹਨ ਅਤੇ ਇਹ ਹੁਣ ਵੀ ਕਹਿ ਰਹੇ ਹਨ ਕਿ ਇਹ ਸਮਝੌਤਾ ਲੋਕਾਂ ਦੇ ਹਿੱਤਾਂ ਲਈ ਹੈ। ਜਦੋਂ ਤੱਕ ਸਭ ਕੁਝ ਸਾਹਮਣੇ ਨਹੀਂ ਆਉਂਦਾ ਇਸ ਬਾਰੇ ਕੁਝ ਨਹੀਂ ਕਹਿ ਸਕਦੇ।