ਅੰਮ੍ਰਿਤਸਰ ਵਾਸੀ ਨੌਜਵਾਨ ਦਾ ਕੈਨੇਡਾ ’ਚ ਕਤਲ/ ਇਕ ਮਹੀਨੇ ਬਾਅਦ ਪਿੰਡ ਪਹੁੰਚੀ ਮ੍ਰਿਤਕ ਦੇਹ/ ਪਰਿਵਾਰ ਨੇ ਕੀਤਾ ਅੰਤਮ ਸਸਕਾਰ

0
1

ਇਕ ਮਹੀਨਾ ਪਹਿਲਾਂ ਕੈਨੇਡਾ ਦੀ ਧਰਤੀ ਤੇ ਕਤਲ ਹੋਏ ਅੰਮ੍ਰਿਤਸਰ ਵਾਸੀ ਸਿਮਰਨਜੀਤ ਸਿੰਘ ਦੀ ਮ੍ਰਿਤਕ ਦੇਹ ਅੱਜ ਇਕ ਮਹੀਨੇ ਬਾਅਦ ਜੱਦੀ ਪਿੰਡ ਦੇਵੀਦਾਸ ਪੁਰਾ ਵਿਖੇ ਪਹੁੰਚੀ ਜਿੱਥੇ ਪਰਿਵਾਰ ਵੱਲੋਂ ਉਸ ਦਾ ਧਾਰਮਿਕ ਰਹੁ-ਰੀਤਾ ਮੁਤਾਬਕ ਸੰਸਕਾਰ ਕਰ ਦਿੱਤਾ ਗਿਆ ਹੈ। ਅੰਤਮ ਸਸਕਾਰ ਮੌਕੇ ਪਰਿਵਾਰ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਲੋਕ ਪਹੁੰਚੇ ਹੋਏ ਸਨ, ਜਿਨ੍ਹਾਂ ਨਮ ਅੱਖਾਂ ਨਾਲ ਸਿਰਮਨਜੀਤ ਸਿੰਘ ਨੂੰ ਅੰਤਮ ਵਿਦਾਈ ਦਿੱਤੀ। ਪੀੜਤ ਪਰਿਵਾਰ ਨੇ ਕੈਨੇਡਾ ਦੇ ਭਾਰਤ ਸਰਕਾਰ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਸੰਧੂ ਸਾਲ 2023 ਵਿੱਚ ਸਟਡੀ ਬੇਸ ’ਤੇ ਕੈਨੇਡਾ ਗਿਆ ਸੀ, ਤਾਂ ਜੋ ਉੱਥੇ ਪੜ੍ਹਾਈ ਕਰਕੇ ਆਪਣੇ ਭਵਿੱਖ ਨੂੰ ਸੰਵਾਰ ਸਕੇ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਤੋਂ ਫ਼ੋਨ ਰਾਹੀਂ ਇਹ ਦਰਦਨਾਕ ਸੂਚਨਾ ਮਿਲੀ ਸੀ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਸਿਮਰਨਜੀਤ ਦਾ ਕਤਲ ਕਰ ਦਿੱਤਾ ਗਿਆ ਹੈ।
ਮ੍ਰਿਤਕ ਦੇ ਪਿਤਾ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੇ ਉੱਜਵਲ ਭਵਿੱਖ ਲਈ ਆਪਣੀ ਸਾਰੀ ਜ਼ਮੀਨ ਵੇਚ ਕੇ ਉਸ ਨੂੰ ਵਿਦੇਸ਼ ਭੇਜਿਆ ਸੀ, ਪਰ ਵਿਦੇਸ਼ ਤੋਂ ਵਾਪਸੀ ਸਿਰਫ਼ ਪੁੱਤਰ ਦੀ ਮ੍ਰਿਤਕ ਦੇਹ ਦੇ ਰੂਪ ਵਿੱਚ ਹੋਈ। ਉਨ੍ਹਾਂ ਨੇ ਕੈਨੇਡਾ ਸਰਕਾਰ ਅਤੇ ਭਾਰਤ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਕੈਨੇਡਾ ਵਿੱਚ ਮੌਜੂਦ ਉਨ੍ਹਾਂ ਦੇ ਪੁੱਤਰ ਦੇ ਬਣਦੇ ਪੈਸੇ ਅਤੇ ਜ਼ਰੂਰੀ ਸਮਾਨ, ਜਿਵੇਂ ਕਿ ਮੋਬਾਈਲ ਅਤੇ ਲੈਪਟਾਪ, ਪਰਿਵਾਰ ਨੂੰ ਸੌਂਪੇ ਜਾਣ। ਇਸ ਦੁਖਦਾਈ ਘਟਨਾ ਨੇ ਪੂਰੇ ਪਿੰਡ ਅਤੇ ਇਲਾਕੇ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ।

LEAVE A REPLY

Please enter your comment!
Please enter your name here