ਬਠਿੰਡਾ ਪੁਲਿਸ ਨੇ ਸੁਲਝਾਇਆ ਲੁੱਟ ਦਾ ਮਾਮਲਾ/ ਸੁਨਿਆਰੇ ਨੂੰ ਲੁੱਟਣ ਵਾਲੇ ਚਾਰ ਮੁਲਜ਼ਮ ਗ੍ਰਿਫਤਾਰ

0
1

ਬਠਿੰਡਾ ਪੁਲਿਸ ਨੇ ਜਨਵਰੀ ਮਹੀਨੇ ਵਿਚ ਪ੍ਰਤਾਪ ਨਗਰ ਇਲਾਕੇ ਅੰਦਰ ਹੋਈ ਸੁਨਿਆਰੇ ਦੀ ਦੁਕਾਨ ਅੰਦਰ ਲੁੱਟ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ 4 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਕੇ 7 ਕਿੱਲੋ ਚਾਂਦੀ ਬਰਾਮਦ ਕਰ ਲਈ ਹੈ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮ ਮੱਧ ਪ੍ਰਦੇਸ਼ ਨਾਲ ਸਬੰਧਤ ਹਨ, ਜੋ ਇੱਥੇ ਗਰੋਹ ਬਣਾ ਕੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਸਨ। ਇਨ੍ਹਾਂ ਨੇ ਆਪਣੇ ਬਠਿੰਡਾ ਰਹਿੰਦੇ ਪਰਿਵਾਰਾਂ ਤੋਂ ਪਹਿਲਾਂ ਦੁਕਾਨ ਦੀ ਰੈਂਕੀ ਕਰਵਾਈ ਅਤੇ ਬਾਅਦ ਵਿਚ ਘਟਨਾ ਅੰਜ਼ਾਮ ਦਿੱਤੀ। ਪੁਲਿਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਗਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਇਹ ਸਾਰੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਗਿਰੋਹ ਬਣਾ ਕੇ ਵੱਖ-ਵੱਖ ਇਲਾਕਿਆਂ ਚ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਹ ਬਠਿੰਡਾ ਇਲਾਕੇ ਵਿਚ ਰਹਿ ਰਹੇ ਪਰਿਵਾਰਾਂ ਦੇ ਸੰਪਰਕ ’ਚ ਹੁੰਦੇ ਸਨ ਜੋ ਇਹਨਾਂ ਦੇ ਆਪਣੇ ਹੀ ਰਿਸ਼ਤੇਦਾਰ ਹਨ ਅਤੇ ਉਹਨਾਂ ਤੋਂ ਰੈਕੀ ਕਰਵਾ ਕੇ ਠੰਡ ਦੇ ਦਿਨਾਂ ਚ ਧੁੰਦ ਦਾ ਫਾਇਦਾ ਉਠਾ ਕੇ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦੇ ਜਾਂਦੇ ਨੇ।
ਫਿਲਹਾਲ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਿਸ ਦੇ ਦੱਸਣ ਮੁਤਾਬਕ ਇਹ ਗੁਬਾਰੇ ਵੇਚਣ ਦਾ ਕੰਮ ਕਰਦੇ ਹਨ। ਪੁਲਿਸ ਨੇ ਇਹਨਾਂ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਿਸ ਸੁਨਿਆਰੇ ਨੇ ਇਹਨਾਂ ਤੋਂ ਚਾਂਦੀ ਖਰੀਦੀ ਸੀ ਉਸ ਨੂੰ ਵੀ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਬਾਕੀ ਦੇ ਰਹਿੰਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਦੀ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਜਲਦ ਉਹ ਬੰਦੇ ਵੀ ਫੜੇ ਜਾਣਗੇ।

LEAVE A REPLY

Please enter your comment!
Please enter your name here