ਬਰਨਾਲਾ ਦੇ ਨੌਜਵਾਨ ਦੇ ਮਨੀਲਾ ’ਚ ਕਤਲ/ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ/ 2017 ’ਚ ਗਿਆ ਸੀ ਮਨੀਲਾ

0
1

ਬਰਨਾਲਾ ਨਾਲ ਸਬੰਧਤ 33 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਮਨੀ ਦਾ ਮਨੀਲਾ ਵਿੱਚ ਗੋਲੀਆਂ ਮਾਰ ਕੇ ਬੇਰਹਿਮੀ ਕਰਨ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਤਿੰਨ ਹਮਲਾਵਰਾਂ ਨੇ ਮੋਟਰਸਾਈਕਲ ਸਵਾਰ ਮਨਪ੍ਰੀਤ ਸਿੰਘ ਉੱਪਰ 6 ਗੋਲੀਆਂ ਚਲਾਈਆਂ, ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ। ਕਤਲ ਕਰਨ ਵਾਲਿਆਂ ਵਿਚੋਂ ਦੋ ਪੰਜਾਬੀ ਵੀ ਸ਼ਾਮਲ ਹਨ। ਪਰਿਵਾਰ ਦੇ ਦੱਸਣ ਮੁਤਾਬਕ ਮਨਪ੍ਰੀਤ ਸਿੰਘ 2017 ਵਿੱਚ ਰੁਜ਼ਗਾਰ ਦੀ ਭਾਲ ਲਈ ਮਨੀਲਾ ਗਿਆ ਸੀ।  ਉਹ ਦਿਵਾਲੀ ਮੌਕੇ ਪਰਿਵਾਰ ਨੂੰ ਮਿਲ ਕੇ ਵਾਪਸ ਗਿਆ ਸੀ। ਪਰਿਵਾਰ ਨੇ ਸਰਕਾਰ ਤੋਂ ਮ੍ਰਿਤਕ ਦੇਹ ਵਾਪਸ ਲਿਆਉਣ ਚ ਮਦਦ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਮਾਤਾ ਪਰਮਜੀਤ ਕੌਰ, ਪਿਤਾ ਹਰਦੇਵ ਸਿੰਘ, ਦਾਦੀ ਜੋਗਿੰਦਰ ਕੌਰ ਅਤੇ ਪਤਨੀ ਵੀਰਪਾਲ ਕੌਰ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਣੀ 2017 ਵਿੱਚ ਰੁਜ਼ਗਾਰ ਦੀ ਭਾਲ ਲਈ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਲਈ ਵਿਦੇਸ਼ ਮਨੀਲਾ ਗਿਆ ਸੀ ਜੋ ਪਿਛਲੀ ਦਿਵਾਲੀ ਸਮੇਂ ਪੰਜਾਬ ਬਰਨਾਲਾ ਪਰਿਵਾਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਆਇਆ ਸੀ ਅਤੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਵਾਪਸ 9 ਅਕਤੂਬਰ ਨੂੰ ਵਾਪਸ ਵਿਦੇਸ਼ ਮਨੀਲਾ ਚਲਾ ਗਿਆ।
ਪਿਛਲੇ ਦਿਨੀ ਉਹਨਾਂ ਨੂੰ ਇੱਕ ਮੋਬਾਇਲ ਫੋਨ ਰਾਹੀਂ ਵਿਦੇਸ਼ ਮਨੀਲਾ ਗਏ ਪੁੱਤ ਉੱਪਰ ਗੋਲੀਆਂ ਮਾਰ ਕੇ ਕਤਲ ਕਰਨ ਦੀ ਜਾਣਕਾਰੀ ਮਿਲੀ। ਉਹਨਾਂ ਦੱਸਿਆ ਕਿ ਉਹਨਾਂ ਦਾ ਪੁੱਤ ਮਨਪ੍ਰੀਤ ਸਿੰਘ ਮਣੀ ਵਿਦੇਸ਼ ਮਨੀਲਾ ਵਿੱਚ ਕੰਮ ਕਾਜ ਕਰਦਾ ਸੀ। ਪਰ ਉਸ ਉੱਪਰ ਗੋਲੀਆਂ ਚਲਾ ਕੇ ਉਸਦੇ ਪੁੱਤ ਦਾ ਕਤਲ ਕੀਤਾ ਗਿਆ ਹੈ। ਕਤਲ ਕਰਨ ਦੀ ਵਜਹਾ ਅਜੇ ਤੱਕ ਸਾਹਮਣੇ ਨਹੀਂ ਆ ਸਕੀ।
ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਿਆ ਹੈ ਕਿ ਕਤਲ ਕਰਨ ਵਾਲੇ ਤਿੰਨ ਹਮਲਾਵਰਾਂ ਵਿੱਚ 2 ਸਕੇ ਭਰਾ ਜਿਲ੍ਹਾ ਜਲੰਧਰ ਨਾਲ ਸੰਬੰਧਿਤ 2 ਪੰਜਾਬੀ ਦੱਸੇ ਜਾ ਰਹੇ ਹਨ। ਜਿੰਨਾ ਵੱਲੋ ਮੋਟਰਸਾਈਕਲ ਸਵਾਰ ਮਨਪ੍ਰੀਤ ਸਿੰਘ ਮਣੀ ਤੇ ਉਸ ਸਮੇਂ ਗੋਲੀਆਂ  ਜਦ ਉਹ ਆਪਣੇ ਕੰਮ ਲਈ ਜਾ ਰਿਹਾ ਸੀ। ਹਮਲਾਵਰਾਂ ਨੇ ਸੁਨਸਾਨ ਜਗ੍ਹਾ ਉੱਪਰ ਇਕੱਲਾ ਦੇਖ ਕੇ ਮਨਪ੍ਰੀਤ ਸਿੰਘ ਤੇ ਤਾਬੜ-ਤੋੜ  ਗੋਲੀਆਂ ਚਲਾਕੇ  ਕਤਲ ਕਰ ਦਿੱਤਾ। ਮਨੀਲਾ ਪੁਲਿਸ ਵੱਲੋਂ ਤਿੰਨ ਹਮਲਾਵਰਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਉਹਨਾਂ ਮੰਗ ਕਰਦੇ ਕਿਹਾ ਕਿ ਉਹਨਾਂ ਦੇ ਪੁੱਤ ਦੇ ਦਰਦਨਾਕ ਮੌਤ ਇਹ ਜਿੰਮੇਦਾਰ ਕਾਤਲਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।  ਮਾਪਿਆਂ ਤੇ ਪਰਿਵਾਰਿਕ ਮੈਂਬਰਾਂ ਨੇ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਬਰਨਾਲਾ ਵਾਪਸ ਲਿਆਉਣ ਵਿੱਚ ਉਹਨਾਂ ਦਾ ਸਹਿਯੋਗ ਕੀਤਾ ਜਾਵੇ, ਤਾਂ ਜੋ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ।

LEAVE A REPLY

Please enter your comment!
Please enter your name here