ਅਕਾਲੀ ਦਲ ਨੇ ਦਰਜ ਮੁਕੱਦਮਿਆਂ ਨੂੰ ਲੈ ਕੇ ਘੇਰੀ ਸਰਕਾਰ/ ਕੰਚਨਪ੍ਰੀਤ ’ਤੇ ਝੂਠੇ ਪਰਚੇ ਦੇ ਲਾਏ ਇਲਜ਼ਾਮ/ ਜ਼ਮਾਨਤ ਮਿਲਣ ਨੂੰ ਦੱਸਿਆ ਸੱਚਾਈ ਦੀ ਜਿੱਤ

0
4

ਸ਼੍ਰੋਮਣੀ ਅਕਾਲੀ ਦਲ ਨੇ ਕੰਚਨਪ੍ਰੀਤ ਕੌਰ ਖਿਲਾਫ ਦਰਜ ਕੇਸ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਅਦਾਲਤ ਵੱਲੋਂ ਕੰਚਨਪ੍ਰੀਤ ਕੌਰ ਨੂੰ ਜ਼ਮਾਨਤ ਦੇਣ ਦਾ ਹਵਾਲਾ ਦਿੰਦਿਆਂ ਪਾਰਟੀ ਬੁਲਾਰਾ ਅਰਸ਼ਦੀਪ ਕਲੇਰ ਨੇ ਕਿਹਾ ਕਿ ਸਰਕਾਰ ਨੇ ਕੰਚਨਪ੍ਰੀਤ ਨੂੰ ਨੇਪਾਲ ਰਸਤੇ ਭਾਰਤ ਅੰਦਰ ਦਾਖਲ ਹੋਣ ਦੇ ਦੋਸ਼ ਹੇਠਾਂ ਮਾਮਲਾ ਦਰਜ ਕੀਤਾ ਸੀ ਜੋ ਅਦਾਲਤ ਵਿਚ ਝੂਠਾ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਨੇਪਾਲ ਵਿਚਾਲੇ ਹੋਈ ਸੰਧੀ ਮੁਤਾਬਕ ਕੋਈ ਵੀ ਵਿਅਕਤੀ ਇਧਰੋ-ਉਧਰ ਆ ਜਾ ਸਕਦਾ ਹੈ ਪਰ ਸਰਕਾਰ ਨੇ ਇਸੇ ਦਾ ਹਵਾਲਾ ਦਿੰਦਿਆਂ ਕੰਚਨਪ੍ਰੀਤ ਕੌਰ ਖਿਲਾਫ ਮਾਮਲਾ ਦਰਜ ਕੀਤਾ ਸੀ, ਜੋ ਅਦਾਲਤ ਸਾਹਮਣੇ ਟਿੱਕ ਨਹੀਂ ਸਕਿਆ। ਉਨ੍ਹਾਂ ਕਿਹਾ ਕਿ ਜਿਵੇਂ ਪਹਿਲਾਂ ਕਈ ਮਾਮਲਿਆਂ ਵਿਚ ਸਰਕਾਰ ਅਦਾਲਤਾਂ ਸਾਹਮਣੇ ਬੇਨਕਾਬ ਹੋਈ ਹੈ, ਕੰਚਨਪ੍ਰੀਤ ਕੌਰ ਮਾਮਲੇ ਵਿਚ ਵੀ ਅਜਿਹਾ ਹੀ ਹੋਇਆ ਹੈ।

LEAVE A REPLY

Please enter your comment!
Please enter your name here