ਪੰਜਾਬ ਅੰਮ੍ਰਿਤਸਰ ਦੌਰੇ ਦੌਰਾਨ ਸੁਨੀਲ ਜਾਖੜ ਦਾ ਤਿੱਖਾ ਬਿਆਨ/ ਕਿਸਾਨਾਂ ਦੇ ਸਮਝੌਤਿਆਂ ’ਤੇ ਖੁਲ੍ਹ ਕੇ ਰੱਖੇ ਵਿਚਾਰ/ ਬਿਨਾਂ ਪੜ੍ਹੇ ਵਿਰੋਧ ਕਰਨ ਨੂੰ ਦੱਸਿਆ ਗਲਤ By admin - February 10, 2026 0 3 Facebook Twitter Pinterest WhatsApp ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅੱਜ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਸਾਨ ਮਸਲਿਆਂ, ਕੇਂਦਰ ਸਰਕਾਰ ਦੇ ਸਮਝੌਤਿਆਂ ਅਤੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ’ਤੇ ਖੁਲ੍ਹ ਕੇ ਆਪਣੀ ਰਾਇ ਰੱਖੀ। ਸੁਨੀਲ ਜਾਖੜ ਨੇ ਸਪਸ਼ਟ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਦੇ ਵਿਰੋਧੀ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਕਹਿੰਦੇ ਹਨ ਕਿ ਖੇਤੀ ਨਫ਼ੇ ਦਾ ਧੰਦਾ ਹੈ, ਪਰ ਮੇਰੇ ਵਿਚਾਰ ਵਿੱਚ ਖੇਤੀ ਕੋਈ ਸਧਾਰਣ ਧੰਦਾ ਨਹੀਂ, ਇਹ ਸਾਡੀ ਵਿਰਾਸਤ ਅਤੇ ਜੀਵਨ ਨਾਲ ਜੁੜੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ “ਮੇਰਾ ਪੋਤਾ ਨਾ ਸਿਰਫ਼ ਖੇਤੀ ਕਰਦਾ ਹੈ, ਸਗੋਂ ਖੇਤੀ ਦੀ ਪੜ੍ਹਾਈ ਵੀ ਕਰ ਰਿਹਾ ਹੈ।” ਉਨ੍ਹਾਂ ਕਿਹਾ ਕਿ ਉਹ ਸ਼ਬਦਾਂ ਦੇ ਜਾਦੂਗਰ ਨਹੀਂ ਹਨ, ਪਰ ਇਹ ਸਮਝੌਤੇ ਸਾਡੇ ਭਵਿੱਖ ਅਤੇ ਵਿਰਾਸਤ ਨੂੰ ਬਚਾਉਣ ਲਈ ਬਹੁਤ ਜ਼ਰੂਰੀ ਹਨ। ਕਿਸਾਨ ਅੰਦੋਲਨ ’ਤੇ ਟਿੱਪਣੀ ਕਰਦਿਆਂ ਜਾਖੜ ਨੇ ਕਿਹਾ ਕਿ ਅੰਦੋਲਨ ਕਰਨ ਦੀ ਬਜਾਏ ਕਿਸਾਨਾਂ ਨੂੰ ਸਰਕਾਰ ਨਾਲ ਬੈਠ ਕੇ ਚਰਚਾ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਸਮਝੌਤਿਆਂ ਨਾਲ ਉਨ੍ਹਾਂ ਨੂੰ ਕੀ ਲਾਭ ਮਿਲੇਗਾ। ਉਨ੍ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਬਿਆਨ ਸੁਣ ਕੇ ਲੱਗਦਾ ਹੈ ਜਿਵੇਂ ਕੋਈ ਜੁਆਇੰਟ ਸਟੇਟਮੈਂਟ ਜਾਰੀ ਕੀਤਾ ਗਿਆ ਹੋਵੇ। “ਜਦੋਂ ਤੁਸੀਂ ਸਮਝੌਤਾ ਪੜ੍ਹਿਆ ਹੀ ਨਹੀਂ ਸੀ ਤਾਂ ਉਸਦਾ ਵਿਰੋਧ ਕਿਉਂ ਕੀਤਾ? ਹੁਣ ਤਾਂ ਤੁਸੀਂ ਪੜ੍ਹ ਵੀ ਲਿਆ ਹੈ, ਹੁਣ ਸਮਝ ਜਾਓ ਅਤੇ ਲੋਕਾਂ ਨੂੰ ਗੁਮਰਾਹ ਕਰਨਾ ਬੰਦ ਕਰੋ,” ਉਨ੍ਹਾਂ ਕਿਹਾ। ਕਰਤਾਰਪੁਰ ਕੌਰਿਡੋਰ ਅਤੇ ਅਟਾਰੀ ਸਰਹੱਦ ਰਾਹੀਂ ਵਪਾਰ ਦੇ ਮਸਲੇ ’ਤੇ ਜਾਖੜ ਨੇ ਕਿਹਾ ਕਿ ਇੱਕ ਪਾਸੇ ਪਾਕਿਸਤਾਨ ਵੱਲੋਂ ਡਰੋਨ ਭੇਜੇ ਜਾ ਰਹੇ ਹਨ ਅਤੇ ਦੂਜੇ ਪਾਸੇ ਸਰਹੱਦ ’ਤੇ ਹਥਿਆਰਬੰਦ ਜਵਾਨ ਖੜੇ ਹਨ, ਤਾਂ ਅਜਿਹੇ ਹਾਲਾਤਾਂ ਵਿੱਚ ਰਸਤੇ ਕਿਵੇਂ ਖੋਲ੍ਹੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਵਾਘਾ ਬਾਰਡਰ ਖੋਲ੍ਹਣ ਨਾਲ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ, ਹਾਲਾਂਕਿ ਪੋਰਟਾਂ ਰਾਹੀਂ ਵਪਾਰ ਪਹਿਲਾਂ ਵਾਂਗ ਜਾਰੀ ਹੈ। ਪਾਕਿਸਤਾਨ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ “ਪੜੋਸੀ ਕਿਸਮਤ ਵਾਲਿਆਂ ਨੂੰ ਹੀ ਚੰਗਾ ਮਿਲਦਾ ਹੈ।” ਅੰਤ ਵਿੱਚ ਜਾਖੜ ਨੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਡਰੋਨ ਰੋਕਣ ਲਈ ਸਰਕਾਰ ਦੇ ਮੰਤਰੀਆਂ ਨੇ ਸਿਰਫ਼ ਤਸਵੀਰਾਂ ਖਿਚਵਾਈਆਂ ਹਨ, ਪਰ ਐਂਟੀ-ਡਰੋਨ ਸਿਸਟਮ ਦਾ ਨਤੀਜਾ ਜ਼ੀਰੋ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਸਰਕਾਰ ਨੂੰ ਜ਼ਮੀਨੀ ਪੱਧਰ ’ਤੇ ਠੋਸ ਕਦਮ ਚੁੱਕਣੇ ਚਾਹੀਦੇ ਹਨ।00